ਸ਼ਾਰਜਾਹ- ਯੂ. ਏ. ਈ. 'ਚ ਖੇਡੇ ਜਾ ਰਹੇ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੈਸ਼ਨ 'ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਸੀ। ਟੀਮ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਸਹਿ-ਮਾਲਿਕ ਨੇਸ ਵਾਡੀਆ ਨੇ ਕਿੰਗਜ਼ ਦੇ ਕਪਤਾਨ ਕੇ. ਐੱਲ. ਰਾਹੁਲ ਦੀ ਖੂਬ ਸ਼ਲਾਘਾ ਕੀਤੀ ਹੈ। ਨੇਸ ਨੇ ਰਾਹੁਲ ਦੇ ਆਲਰਾਊਂਡਰ ਖਿਡਾਰੀ ਅਤੇ ਉੱਭਰਦਾ ਹੋਇਆ ਬਿਹਤਰੀਨ ਕਪਤਾਨ ਦੱਸਿਆ। ਕੇ. ਐੱਲ. ਰਾਹੁਲ ਇਸ ਸੀਜ਼ਨ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਖਿਡਾਰੀ ਹਨ। ਉਨ੍ਹਾਂ ਨੇ ਹੁਣ ਤੱਕ ਤਿੰਨ ਮੈਚਾਂ 'ਚ 132 ਦੇ ਟਾਪ ਸਕੋਰ ਦੇ ਨਾਲ ਕੁੱਲ 222 ਦੌੜਾਂ ਬਣਾਈਆਂ ਹਨ, ਜਿਸ 'ਚ ਉਨ੍ਹਾਂ ਨੇ ਕੁੱਲ 23 ਚੌਕੇ ਅਤੇ 9 ਛੱਕੇ ਲਗਾਏ ਹਨ। ਰਾਹੁਲ ਨੇ ਬੈਂਗਲੁਰੂ ਵਿਰੁੱਧ ਆਪਣਾ ਸੈਂਕੜਾ ਲਗਾਇਆ ਸੀ।

ਨੇਸ ਨੇ ਕਿਹਾ ਕਿ ਜੇਕਰ ਲੋਕ ਯਾਦ ਕਰ ਸਕਣ ਤਾਂ ਅਸੀਂ ਕੇ. ਐੱਲ. ਰਾਹੁਲ ਨੂੰ ਟੀਮ 'ਚ ਸ਼ਾਮਲ ਕਰਨ ਦੇ ਲਈ ਨੀਲਾਮੀ 'ਚ ਬਹੁਤ ਮਜ਼ਬੂਤੀ ਨਾਲ ਵਧੇ ਸੀ। ਮੈਨੂੰ ਤਾਂ ਇਸ ਸਮੇਂ ਉਹ ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਬਹੁ-ਮੁਖੀ ਖਿਡਾਰੀ ਨਜ਼ਰ ਆਉਂਦੇ ਹਨ। ਉਹ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ, ਹੇਠਲੇ ਕ੍ਰਮ 'ਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹਨ ਅਤੇ ਨੰਬਰ 6 'ਤੇ ਵੀ ਬੱਲੇਬਾਜ਼ੀ ਕਰ ਸਕਦੇ ਹਨ। ਉਨ੍ਹਾਂ ਨੇ ਰਾਹੁਲ ਦੇ ਕਪਤਾਨੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੈਂ ਵਿਰਾਟ ਕੋਹਲੀ ਨੂੰ ਦੇਖਿਆ ਹੈ ਇਕ ਕਪਤਾਨ ਦੇ ਤੌਰ 'ਤੇ ਸੋਚਦੇ ਹੋਏ ਪਰ ਜਦੋਂ ਤੁਸੀਂ ਇਕ ਵਿਕਟਕੀਪਰ ਹੁੰਦੇ ਹੋ ਤਾਂ ਆਪਣੇ ਆਪ ਹੀ ਸੋਚਣ ਲੱਗਦੇ ਹੋ। ਇਸ ਵਜ੍ਹਾ ਨਾਲ ਮੈਂ ਮੰਨਦਾ ਹਾਂ ਕਿ ਉਹ ਅੱਗੇ ਸ਼ਾਨਦਾਰ ਪਾਰੀਆਂ ਖੇਡਣਗੇ।
ਹਮੇਸ਼ਾ ਤੋਂ ਜਾਣਦਾ ਸੀ ਕਿ IPL 'ਚ ਬੱਲੇਬਾਜ਼ੀ ਨਾਲ ਸਟਾਰ ਬਣੇਗਾ ਤਵੇਤੀਆ : ਕੋਚ
NEXT STORY