ਨਵੀਂ ਦਿੱਲੀ— ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) 'ਤੇ ਜਿੱਤ ਨਾਲ ਦਿੱਲੀ ਕੈਪੀਟਲਸ ਦੀ ਮੁਹਿੰਮ ਫਿਰ ਤੋਂ ਪਟੜੀ 'ਤੇ ਪਰਤ ਆਈ ਹੈ। ਆਲਰਾਊਂਡਰ ਕ੍ਰਿਸ ਮੌਰਿਸ ਨੇ ਕਿਹਾ ਕਿ ਟੀਮ ਦੀਆਂ ਨਜ਼ਰਾਂ ਹੁਣ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ ਉਸ ਦੇ ਘਰੇਲੂ ਮੈਦਾਨ 'ਤੇ ਹਰਾਉਣ 'ਤੇ ਟਿਕੀਆਂ ਹਨ। ਐਤਵਾਰ ਨੂੰ ਬੈਂਗਲੁਰੂ 'ਚ ਆਰ. ਸੀ. ਬੀ. 'ਤੇ 4 ਵਿਕਟਾਂ ਦੀ ਜਿੱਤ ਨਾਲ ਦਿੱਲੀ ਅੰਕ ਸੂਚੀ 'ਚ 5ਵੇਂ ਸਥਾਨ 'ਤੇ ਪਹੁੰਚ ਗਈ ਹੈ। ਕੇ. ਕੇ. ਆਰ. 8 ਅੰਕਾਂ ਦੇ ਨਾਲ ਸੂਚੀ ਦੇ ਨਾਲ ਚੋਟੀ 'ਤੇ ਬਣੀ ਹੋਈ ਹੈ।
ਮੌਰਿਸ ਨੇ ਕਿਹਾ ਕਿ ਕੇ. ਕੇ. ਆਰ. ਅਜੇ ਸ਼ਾਨਦਾਰ ਕ੍ਰਿਕਟ ਖੇਡ ਰਿਹਾ ਹੈ। ਉਸ ਕੋਲ ਕੁਝ ਚੰਗੇ ਮੈਚ ਜੇਤੂ ਖਿਡਾਰੀ ਹਨ। ਉਸ ਕੋਲ ਇਸ ਤਰ੍ਹਾਂ ਦੇ ਵੀ ਖ਼ਿਡਾਰੀ ਹਨ, ਜੋ ਫਰਕ ਪੈਦਾ ਕਰ ਸਕਦੇ ਹਨ। ਸਾਨੂੰ ਆਰਾਮ ਲਈ ਕੁਝ ਦਿਨ ਮਿਲੇ ਹਨ। ਮੌਰਿਸ ਨੇ ਕਿਹਾ ਮਹਿਮਾਨ ਟੀਮ ਦੇ ਲਈ ਖੇਡਣਾ ਮੁਸ਼ਕਿਲ ਹੁੰਦਾ ਹੈ ਪਰ ਇਕ ਟੀਮ ਦੇ ਤੌਰ 'ਤੇ ਅਸੀਂ ਇਸ ਚੁਣੌਤੀ ਦੇ ਲਈ ਤਿਆਰ ਹਾਂ ਤੇ ਉਮੀਦ ਹੈ ਕਿ ਸ਼ੁੱਕਰਵਾਕ ਨੂੰ ਹੋਣ ਵਾਲੇ ਮੈਚ 'ਚ ਅਸੀਂ ਜਿੱਤ ਦਰਜ ਕਰਨ 'ਚ ਸਫਲ ਰਹਾਂਗੇ।
ਜੂਨੀਅਰ ਡੇਵਿਸ ਕੱਪ ਦੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਤੋਂ ਹਾਰਿਆ ਭਾਰਤ
NEXT STORY