ਦੁਬਈ- ਵੈਸਟਇੰਡੀਜ਼ ਦੇ ਖਿਡਾਰੀ ਟੀ-20 ਵਿਸ਼ਵ ਕੱਪ ਦੇ ਹਰ ਮੈਚ ਤੋਂ ਪਹਿਲਾਂ ਗੋਡੇ ਜ਼ਮੀਨ ’ਤੇ ਟਿਕਾ ਕੇ ਨਸਲਵਾਦ ਦਾ ਵਿਰੋਧ ਕਰਦੇ ਰਹਿਣਗੇ। ਟੀਮ ਦੇ ਕਪਤਾਨ ਕੀਰੋਨ ਪੋਲਾਰਡ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮਈ 2020 ਵਿਚ ਅਮਰੀਕਾ ’ਚ ਜਾਰਜ ਫਲਾਇਡ ਦੇ ਨਾਲ ਵਾਪਰੀ ਨਸਲਵਾਦ ਦੀ ਘਟਨਾ ਤੋਂ ਬਾਅਦ ਵੈਸਟਇੰਡੀਜ਼ ਦੇ ਖਿਡਾਰੀ ਅਤੇ ਸਪੋਰਟ ਸਟਾਫ ਲਗਾਤਾਰ ਹਰ ਮੈਚਾਂ ’ਚ ਇਸ ਤਰ੍ਹਾਂ ਕਰ ਕੇ ‘ਬਲੈਕ ਲਾਈਵਸ ਮੈਟਰ’ ਅੰਦੋਲਨ ਦਾ ਸਮਰਥਨ ਦਿੰਦੇ ਹਨ।
ਇਹ ਖ਼ਬਰ ਪੜ੍ਹੋ- ਵਿਦਿਤ ਦੀ ਸ਼ਾਨਦਾਰ ਖੇਡ, ਬਰੂਟਲ ਬਿਸ਼ਪ ਨੇ ਬਣਾਈ ਬੜ੍ਹਤ
ਮੰਗਲਵਾਰ ਨੂੰ ਦੁਬਈ ਵਿਚ ਟੀਮ ਦੇ ਟ੍ਰੇਨਿੰਗ ਕੈਂਪ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੋਲਾਰਡ ਨੇ ਕਿਹਾ ਕਿ ਉਹ ਅਜਿਹਾ ਇਸ ਟੂਰਨਾਮੈਂਟ ਵਿਚ ਵੀ ਕਰਨਾ ਜਾਰੀ ਰੱਖਣਗੇ। ਅਸੀਂ ਇਸ ਨੂੰ ਬਰਕਰਾਰ ਰੱਖਣ ਜਾ ਰਹੇ ਹਾਂ ਕਿਉਂਕਿ ਅਸੀਂ ਇਸ 'ਤੇ ਦ੍ਰਿੜਤਾ ਨਾਲ ਵਿਸ਼ਵਾਸ ਕਰਦੇ ਹਾਂ। ਅਸੀਂ ਇਹ ਸਮਰਥਨ ਅੱਗੇ ਵੀ ਜਾਰੀ ਰੱਖਾਂਗੇ। ਮੈਂ ਨਹੀਂ ਚਾਹੁੰਦਾ ਕਿ ਵਿਰੋਧੀ ਟੀਮ ਵੀ ਅਜਿਹਾ ਕਰੇ ਕਿਉਂਕਿ ਸਾਹਮਣੇ ਵਾਲੀ ਟੀਮ ਅਜਿਹਾ ਕਰ ਰਹੀ। ਇਹ ਅਜਿਹੀ ਚੀਜ਼ ਹੈ, ਜਿਸ ਨੂੰ ਹਮਦਰਦੀ ਦੀ ਨਹੀਂ ਸਮਰਥਨ ਦੀ ਜ਼ਰੂਰਤ ਹੈ ਜੇਕਰ ਤੁਹਾਡਾ ਮਨ ਹੋਵੇ ਤਾਂ ਹੀ ਕਰੋ।
ਇਹ ਖ਼ਬਰ ਪੜ੍ਹੋ- ਨਵੀਆਂ IPL ਟੀਮਾਂ ਨੂੰ ਖਰੀਦਣ ਲਈ ਟੈਂਡਰ ਦਸਤਾਵੇਜ਼ ਲੈਣ ਦਾ ਸਮਾਂ ਵਧਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ ’ਚ ਨਸਲ ਵਿਰੋਧੀ ਅਭਿਆਨ ਦਾ ਸਰਮਥਨ ਕਰ ਸਕਦੈ ਇੰਗਲੈਂਡ : ਜਾਰਡਨ
NEXT STORY