ਲੰਡਨ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਜਾਰਡਨ ਨੇ ਕਿਹਾ ਕਿ ਉਸ ਦੇ ਸਾਥੀ ਵੈਸਟਇੰਡੀਜ਼ ਵਿਰੁੱਧ ਟੀ-20 ਵਿਸ਼ਵ ਕੱਪ ਦੇ ਆਪਣੇ ਸ਼ੁਰੂਆਤੀ ਮੈਚ ’ਚ ਇਕ ਗੋਡੇ ਦੇ ਭਾਰ ਬੈਠ ਕੇ ਨਸਲ ਵਿਰੋਧੀ ਅਭਿਆਨ ਦਾ ਸਮਰਥਨ ਕਰਨ ’ਤੇ ਵਿਚਾਰ ਕਰ ਰਹੇ ਹਨ। ਵੈਸਟਇੰਡੀਜ਼ ਦੀ ਟੀਮ ਪਹਿਲਾਂ ਹੀ ਪੁਸ਼ਟੀ ਕਰ ਚੁੱਕੀ ਹੈ ਕਿ ਉਹ 23 ਅਕਤੂਬਰ ਨੂੰ ਹੋਣ ਵਾਲੇ ਇਸ ਮੈਚ ਵਿਚ ਇਕ ਗੋਡੇ ਦੇ ਭਾਰ ਬੈਠੇਗੀ, ਜਿਸ ਨੂੰ ਨਸਲ ਵਿਰੋਧੀ ਅਭਿਆਨ ਦੇ ਸਮਰਥਨ ਦਾ ਸੰਕੇਤ ਮੰਨਿਆ ਜਾਂਦਾ ਹੈ।
ਇਹ ਖ਼ਬਰ ਪੜ੍ਹੋ- ਵਿਦਿਤ ਦੀ ਸ਼ਾਨਦਾਰ ਖੇਡ, ਬਰੂਟਲ ਬਿਸ਼ਪ ਨੇ ਬਣਾਈ ਬੜ੍ਹਤ
ਇੰਗਲੈਂਡ ਦੇ ਖਿਡਾਰੀਆਂ ਨੇ ਆਖਰੀ ਵਾਰ ਅਗਸਤ 2020 ’ਚ ਆਇਰਲੈਂਡ ਵਿਰੁੱਧ ਵਨ ਡੇ ਮੈਚ ਦੌਰਾਨ ਇਸ ਤਰ੍ਹਾਂ ਕੀਤਾ ਸੀ ਪਰ ਅੱਗੇ ਇਸ ਤਰ੍ਹਾਂ ਨਾਲ ਕਰਨ ਦੇ ਉਸ ਦੇ ਫੈਸਲੇ ਦੀ ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਆਲੋਚਨਾ ਕੀਤੀ ਸੀ। ਜਾਰਡਨ ਨੇ ਕਿਹਾ ਕਿ ਉਹ ਇਸ ਮਹੀਨੇ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਦੌਰਾਨ ਫਿਰ ਤੋਂ ਇਕ ਗੋਡੇ ਦੇ ਭਾਰ ਬੈਠਣ ’ਤੇ ਵਿਚਾਰ ਕਰ ਰਹੇ ਹਨ। ਜਾਰਡਨ ਨੇ ਕਿਹਾ ਕਿ ਇਸ 'ਤੇ ਵਿਚਾਰ ਚਰਚਾ ਕਰਾਂਗੇ ਅਤੇ ਜੇਕਰ ਸਾਰੇ ਇਸ ਦੇ ਬਾਰੇ ਵਿਚ ਸੋਚਦੇ ਹਨ ਤਾਂ ਅਸੀਂ ਨਿਸ਼ਚਤ ਰੂਪ ਨਾਲ ਅਜਿਹਾ ਕਰਾਂਗੇ। ਦੂਜੇ ਪਾਸੇ ਜੇਕਰ ਅਸੀਂ ਅਜਿਹਾ ਨਹੀਂ ਸੋਚਦੇ ਹਾਂ ਤਾਂ ਅਸੀਂ ਨਹੀਂ ਕਰਾਂਗੇ। ਵੈਸਟਇੰਡੀਜ਼ ਦੇ ਟੀ-20 ਕਪਤਾਨ ਕਿਰੋਨ ਪੋਲਰਾਡ ਨੇ ਪੁਸ਼ਟੀ ਕੀਤੀ ਕਿ ਉਸਦੀ ਟੀਮ ਹਰੇਕ ਮੈਚ ਦੀ ਸ਼ੁਰੂਆਤ ਵਿਚ ਇਕ ਗੋਡੇ ਦੇ ਭਾਰ 'ਤੇ ਬੈਠੇਗੀ। ਉਸਦਾ ਪਹਿਲਾ ਮੈਚ ਇੰਗਲੈਂਡ ਨਾਲ ਹੋਵੇਗਾ।
ਇਹ ਖ਼ਬਰ ਪੜ੍ਹੋ- ਨਵੀਆਂ IPL ਟੀਮਾਂ ਨੂੰ ਖਰੀਦਣ ਲਈ ਟੈਂਡਰ ਦਸਤਾਵੇਜ਼ ਲੈਣ ਦਾ ਸਮਾਂ ਵਧਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ ਤੋਂ ਪਹਿਲਾਂ ਵਿਲੀਅਮਸਨ ਨੂੰ ਲੱਗੀ ਸੱਟ, ਕੋਚ ਨੇ ਕਹੀ ਇਹ ਗੱਲ
NEXT STORY