ਪੁਣੇ- ਸਨਰਾਈਜ਼ਰਜ਼ ਹੈਦਰਾਬਾਦ ਨੂੰ 61 ਦੌੜਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ 15 ਵਿਚ ਸ਼ਾਨਦਾਰ ਸ਼ੁਰੂਆਤ ਕਰਨ ਵਾਲੇ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਕਿਹਾ ਕਿ ਉਸਦੀ ਟੀਮ ਲੰਬੇ ਸਮੇਂ ਦੀ ਰਣਨੀਤੀ ਨਹੀਂ ਬਣਾ ਰਹੀ ਅਤੇ ਇਕ ਸਮੇਂ ਵਿਚ ਇਕ ਹੀ ਮੈਚ 'ਤੇ ਫੋਕਸ ਕਰੇਗੀ। ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਅਲੱਗ ਤਰ੍ਹਾਂ ਦਾ ਵਿਕਟ ਸੀ ਅਤੇ ਅਸੀਂ ਇਸਦੀ ਉਮੀਦ ਨਹੀਂ ਕੀਤੀ ਸੀ।
ਇਹ ਵੀ ਪੜ੍ਹੋ : GT v LSG : ਦੂਜੀ ਵਾਰ ਗੋਲਡਨ ਡਕ 'ਤੇ ਆਊਟ ਹੋਏ ਰਾਹੁਲ, ਬਣਾਇਆ ਇਹ ਰਿਕਾਰਡ
ਇਸ ਨਾਲ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲ ਰਹੀ ਸੀ। ਇਸ ਆਈ. ਪੀ. ਐੱਲ. ਵਿਚ ਟੀਮ ਦੇ ਟੀਚੇ ਦੇ ਬਾਰੇ ਵਿਚ ਪੁੱਛਣ 'ਤੇ ਉਨ੍ਹਾਂ ਨੇ ਕਿਹਾ ਕਿ ਕੋਈ ਲੰਬੀ ਮਿਆਦ ਦਾ ਟੀਚਾ ਨਹੀਂ ਹੈ। ਅਸੀਂ ਜ਼ਿਆਦਾ ਤੋਂ ਜ਼ਿਆਦਾ ਮੈਚ ਜਿੱਤਣਾ ਚਾਹੁੰਦੇ ਹਾਂ ਅਤੇ ਇਕ ਸਮੇਂ ਇਕ ਹੀ ਮੈਚ ਦੇ ਬਾਰੇ ਵਿਚ ਸੋਚ ਰਹੇ ਹਾਂ। ਹਮਲਾਵਰ ਅਰਧ ਸੈਂਕੜਾ ਲਗਾਉਣ ਵਾਲੇ ਸੈਮਸਨ ਨੇ ਆਪਣੇ ਪ੍ਰਦਰਸ਼ਨ ਦੇ ਬਾਰੇ ਵਿਚ ਕਿਹਾ ਕਿ ਮੈਂ ਆਪਣੀ ਫਿੱਟਨੈਸ, ਹਾਲਾਤ ਨੂੰ ਸਮਝਣ ਅਤੇ ਦੌੜਾਂ ਬਣਾਉਣ ਦੇ ਤਰੀਕਿਆਂ 'ਤੇ ਕੰਮ ਕਰ ਰਿਹਾ ਹਾਂ। ਮੈਂ ਕ੍ਰੀਜ਼ 'ਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦਾ ਹਾਂ। ਸਾਡੇ ਕੋਲ ਵਧੀਆ ਟੀਮ ਹੈ ਅਤੇ ਅਸੀਂ ਬਿਹਤਰੀਨ ਪ੍ਰਦਰਸ਼ਨ ਕਰਾਂਗੇ।
ਇਹ ਖ਼ਬਰ ਪੜ੍ਹੋ-ਪਾਕਿ ਤੇ ਵਿੰਡੀਜ਼ ਦੇ ਵਿਚਾਲੇ ਮੁਲਤਵੀ ਵਨ ਡੇ ਸੀਰੀਜ਼ ਦਾ ਆਯੋਜਨ ਜੂਨ 'ਚ ਹੋਵੇਗਾ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
PAK v AUS : ਆਸਟਰੇਲੀਆ ਨੇ ਪਾਕਿ ਨੂੰ 88 ਦੌੜਾਂ ਨਾਲ ਹਰਾਇਆ
NEXT STORY