ਨਵੀਂ ਦਿੱਲੀ- ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਅਜਿਹਾ ਬਿਆਨ ਨਹੀਂ ਦਿੱਤਾ ਸੀ ਕਿ ਜਦੋ ਅਫਗਾਨਿਸਤਾਨ ਵਿਸ਼ਵ ਕੱਪ ਜਿੱਤੇਗੀ ਤਾਂ ਉਦੋਂ ਉਹ ਵਿਆਹ ਕਰਨਗੇ। ਰਾਸ਼ਿਦ ਖਾਨ ਇਸ ਸਮੇਂ ਆਪਣੀ ਟੀਮ ਦੇ ਨਾਲ ਟੀ-20 ਵਿਸ਼ਵ ਕੱਪ ਦੇ ਲਈ ਯੂ. ਏ. ਈ. ਦੇ ਮੈਦਾਨਾਂ 'ਤੇ ਹਨ। ਅਫਗਾਨਿਸਤਾਨ ਨੇ ਬੀਤੇ ਦਿਨੀਂ ਹੀ ਪਿਛਲੇ ਚੈਂਪੀਅਨ ਵੈਸਟਇੰਡੀਜ਼ ਨੂੰ ਅਭਿਆਸ ਮੈਚ ਵਿਚ ਹਰਾ ਦਿੱਤਾ ਸੀ। ਹੁਣ 25 ਅਕਤੂਬਰ ਨੂੰ ਅਫਗਾਨਿਸਤਾਨ ਦੀ ਟੀਮ ਕੁਆਲੀਫਾਇੰਗ ਟੀਮ ਨਾਲ ਮੈਚ ਖੇਡੇਗੀ। ਇਸ ਤੋਂ ਪਹਿਲਾਂ ਰਾਸ਼ਿਦ ਖਾਨ ਕ੍ਰਿਕਟ ਫੈਂਸ ਨਾਲ ਗੱਲਬਾਤ ਕੀਤੀ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਬੰਗਲਾਦੇਸ਼ ਨੇ ਪਾਪੂਆ ਨਿਊ ਗਿਨੀ ਨੂੰ 84 ਦੌੜਾਂ ਨਾਲ ਹਰਾਇਆ
ਰਾਸ਼ਿਦ ਨੇ ਕਿਹਾ ਕਿ ਦਰਅਸਲ, ਇਹ ਸੁਣ ਕੇ ਮੈਂ ਬਹੁਤ ਹੈਰਾਨ ਹੋ ਗਿਆ ਸੀ ਕਿ ਸੱਚ ਕਹਾਂ ਤਾਂ ਮੈਂ ਕਦੇ ਇਹ ਬਿਆਨ ਨਹੀਂ ਦਿੱਤਾ ਕਿ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਮੈਂ ਵਿਆਹ ਕਰ ਲਵਾਂਗਾ। ਅਗਲੇ ਕੁਝ ਸਾਲਾਂ ਵਿਚ ਮੇਰੇ ਕੋਲ ਜ਼ਿਆਦਾ ਕ੍ਰਿਕਟ ਤੇ ਤਿੰਨ ਵਿਸ਼ਵ ਕੱਪ (2021 ਤੇ 2022 ਟੀ-20 ਵਿਸ਼ਵ ਕੱਪ ਤੇ 2023 ਵਿਚ 50 ਓਵਰਾਂ ਦਾ ਵਿਸ਼ਵ ਕੱਪ) ਹੈ, ਇਸ ਲਈ ਮੇਰਾ ਧਿਆਨ ਵਿਆਹ ਕਰਨ ਦੀ ਵਜਾਏ ਕ੍ਰਿਕਟ 'ਤੇ ਹੋਵੇਗਾ।
ਇਹ ਖ਼ਬਰ ਪੜ੍ਹੋ- ICC ਈਵੈਂਟ 'ਚ ਬੰਗਲਾਦੇਸ਼ ਦੀ 6 ਜਿੱਤਾਂ ਵਿਚ ਮੈਨ ਆਫ ਦਿ ਮੈਚ ਰਹੇ ਸ਼ਾਕਿਬ
ਰਾਸ਼ਿਦ ਨੇ ਬੀਤੇ ਦਿਨੀਂ ਇਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਟੀ-20 ਵਿਸ਼ਵ ਕੱਪ ਦੇ ਆਪਣੇ ਸਭ ਤੋਂ ਬੈਸਟ ਪੰਜ ਕ੍ਰਿਕਟਰਾਂ ਦਾ ਐਲਾਨ ਕੀਤਾ ਸੀ। ਰਾਸ਼ਿਦ ਨੇ ਇਸ ਲਿਸਟ ਵਿਚ ਵਿਰਾਟ ਕੋਹਲੀ, ਕੀਰੋਨ ਪੋਲਾਰਡ, ਕੇਨ ਵਿਲੀਅਮਸਨ, ਏ ਬੀ ਡਿਵੀਲੀਅਰਸ ਤੇ ਹਾਰਦਿਕ ਪੰਡਯਾ ਨੂੰ ਰੱਖਿਆ ਸੀ। ਰਾਸ਼ਿਦ ਨੇ ਕੋਹਲੀ ਦੇ ਬਾਰੇ ਵਿਚ ਰਿਹਾ ਸੀ ਕਿ ਕੋਹਲੀ ਅਸਲ ਵਿਚ ਕ੍ਰਿਕਟ 'ਤੇ ਨਿਰਭਰ ਨਹੀਂ ਹੈ, ਭਾਵੇਂ ਵਿਕਟ ਕਿਸੇ ਤਰ੍ਹਾਂ ਦਾ ਵੀ ਹੋਵੇ, ਉਹ ਅਜਿਹਾ ਵਿਅਕਤੀ ਹੈ ਜੋ ਅੱਗੇ ਵੱਧ ਕੇ ਪ੍ਰਦਰਸ਼ਨ ਕਰਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੋਨਾਂਕ ਪਟੇਲ ਬਣੇ ਅਮਰੀਕਾ ਦੀ ਟੀ-20 ਟੀਮ ਦੇ ਕਪਤਾਨ
NEXT STORY