ਨਵੀਂ ਦਿੱਲੀ : ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੇ ਨਾਂ ਦੀ ਗਲਤ ਵਰਤੋਂ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਰੁੱਖ ਅਪਣਾਉਣ ਦਾ ਫੈਸਲਾ ਕੀਤਾ ਹੈ। 40 ਸਾਲਾ ਧਵਨ 'ਵਰਲਡ ਟੀ-20 ਕੌਂਟੀਨੈਂਟ ਕੱਪ' ਦੇ ਆਯੋਜਕਾਂ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕਰ ਰਹੇ ਹਨ। ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਪੋਸਟਰ ਵਿੱਚ ਧਵਨ ਨੂੰ 'ਏਸ਼ੀਆ ਵਾਰੀਅਰਜ਼' ਟੀਮ ਦਾ ਕਪਤਾਨ ਦੱਸਿਆ ਗਿਆ ਸੀ, ਜਿਸ ਵਿੱਚ ਪਾਕਿਸਤਾਨ ਦੇ ਵੀ ਕਈ ਖਿਡਾਰੀ ਸ਼ਾਮਲ ਹਨ। ਧਵਨ ਨੇ ਸਾਫ਼ ਕੀਤਾ ਹੈ ਕਿ ਉਹ ਅਜਿਹੇ ਕਿਸੇ ਵੀ ਟੂਰਨਾਮੈਂਟ ਵਿੱਚ ਨਹੀਂ ਖੇਡ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਜਿਹੀਆਂ ਰਿਪੋਰਟਾਂ 'ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ 24 ਮੈਂਬਰੀ 'ਏਸ਼ੀਆ ਵਾਰੀਅਰਜ਼' ਟੀਮ ਵਿੱਚ ਪਾਕਿਸਤਾਨ ਦੇ ਸੋਹੇਲ ਤਨਵੀਰ, ਇਫ਼ਤਿਖਾਰ ਅਹਿਮਦ ਅਤੇ ਮੁਹੰਮਦ ਇਮਰਾਨ ਖਾਨ ਵਰਗੇ ਕ੍ਰਿਕਟਰਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਧਵਨ ਤੋਂ ਇਲਾਵਾ ਭਾਰਤ ਦੇ ਹੋਰ ਖਿਡਾਰੀਆਂ ਜਿਵੇਂ ਰਾਹੁਲ ਸ਼ਰਮਾ, ਗੁਰਕੀਰਤ ਸਿੰਘ ਮਾਨ ਅਤੇ ਅਭਿਮਨਿਊ ਮਿਥੁਨ ਦੇ ਨਾਂ ਵੀ ਇਸ ਟੀਮ 'ਚ ਸ਼ਾਮਲ ਹਨ। ਪਾਕਿਸਤਾਨੀ ਖਿਡਾਰੀਆਂ ਵਾਲੀ ਟੀਮ ਵਿੱਚ ਧਵਨ ਦਾ ਨਾਂ ਦੇਖ ਕੇ ਪ੍ਰਸ਼ੰਸਕ ਹੈਰਾਨ ਸਨ, ਕਿਉਂਕਿ ਉਨ੍ਹਾਂ ਨੇ 2025 ਵਿੱਚ 'ਆਪ੍ਰੇਸ਼ਨ ਸਿੰਧੂਰ' ਅਤੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ਼ ਕੜਾ ਰੁੱਖ ਅਪਣਾਇਆ ਸੀ।

ਜ਼ਿਕਰਯੋਗ ਹੈ ਕਿ ਭਾਰਤ ਲਈ 250 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਅਤੇ 24 ਅੰਤਰਰਾਸ਼ਟਰੀ ਸੈਂਕੜੇ ਲਗਾਉਣ ਵਾਲੇ ਸ਼ਿਖਰ ਧਵਨ ਨੇ 2022 'ਚ ਆਪਣਾ ਆਖਰੀ ਮੈਚ ਖੇਡਿਆ ਸੀ ਅਤੇ ਸਾਲ 2024 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਹ ਆਈ.ਪੀ.ਐੱਲ. ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਵਰਗੀਆਂ ਫ੍ਰੈਂਚਾਈਜ਼ੀਆਂ ਦੀ ਕਪਤਾਨੀ ਵੀ ਕਰ ਚੁੱਕੇ ਹਨ।
ਐਥਲੈਟਿਕਸ ਕੋਚ ਯੂਨੁਸ ਖਾਨ ਡੋਪਿੰਗ ਉਲੰਘਣਾ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਲਈ ਮੁਅੱਤਲ
NEXT STORY