ਆਬੂਧਾਬੀ - ਕਪਤਾਨ ਕੇਨ ਵਿਲੀਅਮਸਨ ਤੇ ਵਿਕਟਕੀਪਰ ਵੀਜੇ ਵਾਟਲਿੰਗ ਨੇ ਜੁਝਾਰੂ ਪਾਰੀਆਂ ਖੇਡ ਕੇ ਨਿਊਜ਼ੀਲੈਂਡ ਨੂੰ ਪਾਕਿਸਤਾਨ ਖਿਲਾਫ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ ਅਤੇ ਯਾਸਿਰ ਸ਼ਾਹ ਦਾ ਸਭ ਤੋਂ ਤੇਜ਼ 200 ਵਿਕਟਾਂ ਪੂਰੀਆਂ ਕਰਨ ਦਾ ਇੰਤਜ਼ਾਰ ਵਧਾ ਦਿੱਤਾ।
ਵਿਲੀਅਮਸਨ (89) ਆਪਣੇ 19ਵੇਂ ਟੈਸਟ ਸੈਂਕੜੇ ਤੋਂ ਰਹਿ ਗਿਆ ਪਰ ਵਾਟਲਿੰਗ ਹੁਣ ਵੀ 42 ਦੌੜਾਂ ਬਣਾ ਕੇ ਖੇਡ ਰਿਹਾ ਹੈ। ਨਿਊਜ਼ੀਲੈਂਡ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 7 ਵਿਕਟਾਂ 'ਤੇ 229 ਦੌੜਾਂ ਬਣਾਈਆਂ ਹਨ। ਸਵੇਰ ਦੇ ਸੈਸ਼ਨ 'ਚ ਲੈੱਗ ਸਪਿਨਰ ਯਾਸਿਰ ਦੇ 3 ਝਟਕਿਆਂ ਨਾਲ ਨਿਊਜ਼ੀਲੈਂਡ ਇਕ ਸਮੇਂ 4 ਵਿਕਟਾਂ 'ਤੇ 72 ਦੌੜਾਂ ਬਣਾ ਕੇ ਸੰਘਰਸ਼ ਕਰ ਰਿਹਾ ਸੀ। ਯਾਸਿਰ ਨੇ 62 ਦੌੜਾਂ ਦੇ ਕੇ 3 ਵਿਕਟਾਂ ਲਈਆਂ ਹਨ।
ਆਪਣਾ 33ਵਾਂ ਟੈਸਟ ਮੈਚ ਖੇਡ ਰਹੇ ਯਾਸਿਰ ਦੇ ਨਾਂ 'ਤੇ ਹੁਣ 198 ਵਿਕਟਾਂ ਦਰਜ ਹੋ ਚੁੱਕੀਆਂ ਹਨ ਅਤੇ ਉਹ ਆਸਟਰੇਲੀਆਈ ਲੈੱਗ ਸਪਿਨਰ ਕਲੇਰੀ ਗ੍ਰਿਮੇਟ ਦੇ 36 ਟੈਸਟ ਮੈਚਾਂ 'ਚ 200 ਵਿਕਟਾਂ ਹਾਸਲ ਕਰਨ ਦੇ ਰਿਕਾਰਡ ਨੂੰ ਤੋੜਨ ਦੇ ਨੇੜੇ ਹੈ।
ਆਸਟਰੇਲੀਆਈ ਮੀਡੀਆ ਨੇ ਕੀਤੀ ਭਾਰਤੀ ਟੀਮ ਦੀ ਬੇਇੱਜਤੀ, ਕਿਹਾ...
NEXT STORY