ਮੁੰਬਈ (ਬਿਊਰੋ)— ਕਮਰ ਦੀ ਸੱਟ ਨਾਲ ਜੂਝ ਰਹੇ ਕੇਨ ਵਿਲੀਅਮਸਨ ਭਾਰਤ ਖਿਲਾਫ 1 ਨਵੰਬਰ ਤੋਂ ਮੁੰਬਈ 'ਚ ਸ਼ੁਰੂ ਹੋ ਰਹੇ ਤੀਜੇ ਟੈਸਟ 'ਚ ਨਹੀਂ ਖੇਡਣਗੇ। ਨਿਊਜ਼ੀਲੈਂਡ ਕ੍ਰਿਕਟ (NZC) ਨੇ ਕਿਹਾ ਹੈ ਕਿ ਵਿਲੀਅਮਸਨ ਇੰਗਲੈਂਡ ਖਿਲਾਫ ਆਗਾਮੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਆਪਣੀ ਫਿਟਨੈੱਸ ਨੂੰ ਯਕੀਨੀ ਬਣਾਉਣ ਲਈ ਤੀਜੇ ਟੈਸਟ ਲਈ ਭਾਰਤ ਦਾ ਦੌਰਾ ਨਹੀਂ ਕਰੇਗਾ।
NZC ਨੇ ਨਿਊਜ਼ੀਲੈਂਡ ਟੀਮ ਦੇ ਕੋਚ ਗੈਰੀ ਸਟੀਡ ਦੇ ਹਵਾਲੇ ਨਾਲ ਕਿਹਾ, 'ਕੇਨ ਦੀ ਹਾਲਤ 'ਚ ਕਾਫੀ ਸੁਧਾਰ ਹੋਇਆ ਹੈ ਪਰ ਇਸ ਸਮੇਂ ਉਹ ਸਾਡੇ ਨਾਲ ਜੁੜਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਇਸ ਲਈ ਸਾਡੇ ਖਿਆਲ 'ਚ ਉਸ ਨੂੰ ਹੁਣ ਨਿਊਜ਼ੀਲੈਂਡ 'ਚ ਰੀਹੈਬ ਕਰਨਾ ਚਾਹੀਦਾ ਹੈ ਤਾਂ ਕਿ ਉਹ ਇੰਗਲੈਂਡ ਖਿਲਾਫ ਹੋਣ ਵਾਲੀ ਸੀਰੀਜ਼ ਲਈ ਤਿਆਰ ਹੋ ਸਕੇ।
ਇੰਗਲੈਂਡ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਲੜੀ 28 ਨਵੰਬਰ ਤੋਂ ਕ੍ਰਾਈਸਟਚਰਚ ਵਿੱਚ ਸ਼ੁਰੂ ਹੋਣੀ ਹੈ। ਵਿਲੀਅਮਸਨ ਨੂੰ ਇਹ ਸੱਟ ਸ਼੍ਰੀਲੰਕਾ ਦੌਰੇ ਦੌਰਾਨ ਲੱਗੀ ਸੀ। ਜਿਸ ਕਾਰਨ ਵਿਲੀਅਮਸਨ ਭਾਰਤ ਖਿਲਾਫ ਪਹਿਲੇ ਦੋ ਟੈਸਟ ਮੈਚਾਂ ਦਾ ਹਿੱਸਾ ਵੀ ਨਹੀਂ ਬਣ ਸਕੇ।
PM ਮੋਦੀ ਵਲੋਂ ਸ਼ਲਾਘਾ ਕਰਨ 'ਤੇ ਰਾਣੀ ਰਾਮਪਾਲ ਨੇ ਧੰਨਵਾਦ ਕਰਦੇ ਹੋਏ ਕਿਹਾ- ਹਾਕੀ 'ਚ ਯੋਗਦਾਨ ਜਾਰੀ ਰੱਖਾਂਗੀ
NEXT STORY