ਨਿਊਬੁਰਗ (ਸਕਾਟਲੈਂਡ) (ਨਿਕਲੇਸ਼ ਜੈਨ)— ਲਿੰਡਰ ਏ. ਬੀ. ਇੰਟਰਨੈਸ਼ਨਲ ਵਿਚ ਪਹਿਲੇ ਦਿਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਦੂਜੇ ਦਿਨ ਬਿਹਤਰ ਪ੍ਰਦਰਸ਼ਨ ਕੀਤਾ ਅਤੇ 3 ਮੁਕਾਬਲਿਆਂ ਵਿਚੋਂ 1 ਜਿੱਤ ਅਤੇ 2 ਡਰਾਅ ਦੇ ਨਾਲ 2 ਅੰਕ ਹਾਸਲ ਕੀਤੇ ਪਰ ਟਾਪ-3 ਵਿਚ ਆਉਣ ਲਈ ਇਹ ਕਾਫੀ ਨਹੀਂ ਸੀ। ਪਹਿਲੇ ਦਿਨ ਦੇ ਅੱਧੇ ਅੰਕ ਨਾਲ ਖੇਡਦੇ ਹੋਏ ਆਨੰਦ ਨੇ ਦੂਜੇ ਦਿਨ ਚੌਥੇ ਰਾਊਂਡ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨਾਲ ਡਰਾਅ ਖੇਡਿਆ ਅਤੇ ਉਸ ਤੋਂ ਬਾਅਦ 5ਵੇਂ ਰਾਊਂਡ ਵਿਚ ਉਸ ਨੇ ਚੀਨ ਦੇ ਡਿੰਗ ਲੀਰੇਨ ਵਿਰੁੱਧ ਕਾਲੇ ਮੋਹਰਿਆਂ ਨਾਲ ਇੰਗਲਿਸ਼ ਓਪਨਿੰਗ ਵਿਚ ਮੁਕਾਬਲਾ ਖੇਡਿਆ। ਆਨੰਦ ਇਕ ਸਮੇਂ ਇਹ ਮੈਚ ਹਾਰ ਜਾਣ ਦੀ ਸਥਿਤੀ ਵਿਚ ਪਹੁੰਚ ਗਿਆ ਸੀ ਪਰ ਆਖਰੀ ਸਮੇਂ ਵਿਚ ਉਸ ਨੇ ਕੁਝ ਸ਼ਾਨਦਾਰ ਚਾਲਾਂ ਚੱਲੀਆਂ ਅਤੇ ਡਿੰਗ ਦਬਾਅ ਵਿਚ ਕੁਝ ਹੈਰਾਨੀਜਨਕ ਗਲਤੀਆਂ ਕਰ ਬੈਠਾ ਅਤੇ ਆਨੰਦ ਨੇ ਪ੍ਰਤੀਯੋਗਿਤਾ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਆਖਰੀ ਰਾਊਂਡ ਵਿਚ ਉਸ ਨੇ ਸੇਰਗੀ ਕਾਰਯਾਕਿਨ ਨਾਲ ਡਰਾਅ ਖੇਡਿਆ ਅਤੇ ਇਸ ਤਰ੍ਹਾਂ ਆਖਰੀ 6 ਰਾਊਂਡਜ਼ ਤੋਂ ਬਾਅਦ ਆਨੰਦ 1 ਜਿੱਤ, 3 ਡਰਾਅ ਅਤੇ 2 ਹਾਰ ਨਾਲ 2.5 ਅੰਕ ਹੀ ਬਣਾ ਸਕਿਆ।
ਉਥੇ ਹੀ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਲਗਾਤਾਰ 5ਵਾਂ ਖਿਤਾਬ ਆਪਣੇ ਨਾਂ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਉਸ ਨੇ ਅੱਜ ਲਗਾਤਾਰ 3 ਡਰਾਅ (ਆਨੰਦ, ਕਾਰਯਾਕਿਨ ਅਤੇ ਡਿੰਗ ਲੀਰੇਨ) ਖੇਡੇ ਅਤੇ 3.5 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਿਹਾ। 3 ਅੰਕਾਂ 'ਤੇ ਡਿੰਗ ਲੀਰੇਨ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਦੂਜੇ ਅਤੇ ਸੇਰਗੀ ਕਾਰਯਾਕਿਨ ਤੀਜੇ ਸਥਾਨ 'ਤੇ ਰਿਹਾ।
ਸਾਰੇ ਕਪਤਾਨਾਂ ਦਾ 'ਕਪਤਾਨ' ਹੈ ਧੋਨੀ : ਰੈਨਾ
NEXT STORY