ਸਪੋਰਟਸ ਡੈੱਕਸ— ਨਾਗਪੁਰ 'ਚ ਖੇਡੇ ਗਏ ਦੂਜੇ ਵਨ ਡੇ ਮੈਚ ਦੀ ਪਹਿਲੀ ਪਾਰੀ 'ਚ ਮਹਿੰਦਰ ਸਿੰਘ ਧੋਨੀ ਆਪਣੀ ਬੱਲੇਬਾਜ਼ੀ 'ਚ ਕੋਈ ਕਮਾਲ ਨਹੀਂ ਦਿਖਾ ਸਕੇ ਤੇ ਉਹ ਪਹਿਲੀ ਗੇਂਦ 'ਤੇ ਆਊਟ ਹੋ ਗਏ ਸਨ। ਪਹਿਲੇ ਵਨ ਡੇ 'ਚ ਕੇਦਾਰ ਨਾਲ ਮਿਲ ਕੇ ਟੀਮ ਨੂੰ ਜਿੱਤ ਦਿਵਾਉਣ ਤੋਂ ਬਾਅਦ ਧੋਨੀ ਦੂਜੇ ਵਨ ਡੇ 'ਚ ਉਮੀਦ ਮੁਤਾਬਕ ਆਪਣਾ ਪ੍ਰਦਰਸ਼ਨ ਨਹੀਂ ਦਿਖਾ ਸਕੇ। ਆਸਟਰੇਲੀਆ ਪਾਰੀ ਦੀ ਸ਼ੁਰੂਆਤ ਸਮੇਂ ਧੋਨੀ ਥਕਾਵਟ ਭੁੱਲ ਕੇ ਕੂਲ (ਠੰਡੇ) ਨਜ਼ਰ ਆਏ ਤੇ ਇਸ ਦੌਰਾਨ ਸਟੈਂਡ ਤੋਂ ਪੈਰ ਨੂੰ ਹੱਥ ਲਗਾਉਣ ਲਈ ਮੈਦਾਨ ਅੰਦਰ ਇਕ ਫੈਨ ਦੇ ਨਾਲ ਧੋਨੀ ਨੇ ਖੂਬ ਮਸਤੀ ਕੀਤੀ, ਜਿਸ ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਧੋਨੀ ਨੇ ਫਿਰ ਜਿੱਤਿਆ ਦਿਲ, ਮਸਤੀ ਭਰੇ ਅੰਦਾਜ਼ 'ਚ ਫੈਨਸ ਨੂੰ ਬੋਲੇ- Catch me if you can

ਹੋਇਆ ਇਸ ਤਰ੍ਹਾਂ ਕਿ ਜਦੋਂ ਭਾਰਤੀ ਟੀਮ ਬੱਲੇਬਾਜ਼ੀ ਤੋਂ ਬਾਅਦ ਗੇਂਦਬਾਜ਼ੀ ਕਰਨ ਲਈ ਮੈਦਾਨ 'ਤੇ ਆ ਰਹੀ ਸੀ ਤਾਂ ਅਚਾਨਕ ਮਹਿੰਦਰ ਸਿੰਘ ਧੋਨੀ ਦਾ ਫੈਨ ਸਟੈਂਡ ਤੋਂ ਉੱਠ ਕੇ ਆਇਆ ਤੇ ਸੁਰੱਖਿਆ ਤੋੜਕੇ ਧੋਨੀ ਨੂੰ ਮਿਲਣ ਤੇ ਪੈਰਾਂ ਨੂੰ ਹੱਥ ਲਗਾਉਣ ਲਈ ਅੱਗੇ ਵਧਿਆ ਪਰ ਇਸ ਦੌਰਾਨ ਮਾਹੀ ਨੇ ਮਸਤੀ ਕੀਤੀ। ਧੋਨੀ ਪਹਿਲਾਂ ਤਾਂ ਰੋਹਿਤ ਸ਼ਰਮਾ ਦੇ ਪਿੱਛੇ ਲੁੱਕ ਗਏ ਤੇ ਫਿਰ ਬਾਅਦ 'ਚ ਇੱਧਰ-ਉਧਰ ਦੌੜਣ ਲੱਗੇ, ਇਸ ਦੌਰਾਨ ਹੀ ਧੋਨੀ ਦਾ ਫੈਨ ਵੀ ਉਸਦੇ ਪਿੱਛੇ-ਪਿੱਛੇ ਦੌੜਣ ਲੱਗਾ।

ਆਖਿਰ 'ਚ ਪਿੱਚ ਦੇ ਕੋਲ ਪਹੁੰਚਣ 'ਤੇ ਧੋਨੀ ਰੁੱਕੇ ਤੇ ਆਪਣੇ ਫੈਨ ਨੂੰ ਗਲੇ ਲਗਾਇਆ। ਧੋਨੀ ਦੇ ਫੈਨ ਨੇ ਵੀ ਉਸਦੇ ਪੈਰਾਂ ਨੂੰ ਹੱਥ ਲਗਾਇਆ ਤੇ ਉਸ ਨੂੰ ਗਲੇ ਲਗਾਇਆ। ਇਸ ਤੋਂ ਬਾਅਦ ਇਹ ਮਜ਼ੇਦਾਰ ਘਟਨਾ ਕੈਮਰੇ 'ਚ ਕੈਦ ਹੋ ਗਈ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਗਈ।

ਫੇਰਾਰੀ ਨੇ ਤੰਬਾਕੂ ਉਤਪਾਦ ਬਣਾਉਣ ਵਾਲੀ ਕੰਪਨੀ ਦਾ ਨਾਂ ਹਟਾਇਆ
NEXT STORY