ਨਵੀਂ ਦਿੱਲੀ (ਬਿਊਰੋ)— ਸਪੇਨ ਦੇ ਦਿੱਗਜ ਕਲੱਬ ਰੀਅਲ ਮੈਡ੍ਰਿਡ ਨੇ ਸਪੇਨਿਸ਼ ਲੀਗ ਦੇ 25ਵੇਂ ਦੌਰ ਦੇ ਮੁਕਾਬਲੇ 'ਚ ਅਲਾਵੇਸ ਨੂੰ 4-0 ਨਾਲ ਬੁਰੀ ਤਰ੍ਹਾਂ ਹਰਾਇਆ। ਖਬਰਾਂ ਮੁਤਾਬਕ ਰੀਅਲ ਮੈਡ੍ਰਿਡ ਦੀ ਇਸ ਜਿੱਤ 'ਚ ਰੋਨਾਲਡੋ, ਬੇਲ ਅਤੇ ਬੇਨਜੇਮਾ ਨੇ ਮਹੱਤਵਪੂਰਣ ਭੂਮੀਕਾ ਨਿਭਾਈ। ਰੀਅਲ ਮੈਡ੍ਰਿਡ ਨੇ ਸ਼ੁਰੂਆਤ 'ਚ ਹੀ ਵਿਰੋਧੀ ਟੀਮ 'ਤੇ ਦਬਾਅ ਬਣਾ ਰੱਖਿਆ। ਮੈਚ ਦੇ ਪਹਿਲੇ ਹਾਫ ਖਤਮ ਹੋਣ ਤੋਂ ਇਕ ਮਿੰਟ ਪਹਿਲਾਂ ਹੀ ਰੋਨਾਲਡੋ ਨੇ ਗੋਲ ਕਰ ਕੇ ਟੀਮ ਨੂੰ 1-0 ਨਾਲ ਬੜ੍ਹਤ ਦਿਵਾਈ। ਦੂਸਰੇ ਹਾਫ 'ਚ ਰੀਅਲ ਨੇ ਜ਼ੋਰਦਾਰ ਸ਼ੁਰੂਆਤ ਕੀਤੀ। ਇਸ ਵਾਰ ਵਿੰਗਰ ਗੈਰੇਥ ਨੇ ਗੋਲ ਕਰ ਕੇ ਮੇਜ਼ਬਾਨ ਟੀਮ ਦੀ ਬੜ੍ਹਤ ਨੂੰ 2-0 ਕਰ ਦਿੱਤਾ।
ਰੋਨਾਲਡੋ ਨੇ 61ਵੇਂ ਮਿੰਟ 'ਚ ਆਪਣਾ ਦੂਜਾ ਗੋਲ ਕੀਤਾ। ਇਸ ਤੋਂ ਬਾਅਦ ਮੈਚ ਖਤਮ ਹੋਣ ਤੋਂ ਇਕ ਮਿੰਟ ਪਹਿਲਾਂ ਬੇਨਜੇਮਾ ਨੇ ਪੈਨਾਲਟੀ ਨਾਲ ਗੋਲ ਕਰ ਕੇ ਰੀਅਲ ਮੈਡ੍ਰਿਡ ਦੇ ਤਿੰਨ ਅੰਕ ਪੱਕੇ ਕੀਤੇ। ਇਸ ਜਿੱਤ ਦੇ ਬਾਅਦ ਰੀਅਲ ਮੈਡ੍ਰਿਡ ਅੰਕ ਸੂਚੀ 'ਚ 51 ਅੰਕਾਂ ਨਾਲ ਤੀਜੇ ਨੰਬਰ ਬਣਿਆ ਹੋਇਆ ਹੈ।
ਆਖਰ ਵਿਰਾਟ ਕੋਹਲੀ ਕਿਉਂ ਦਬਾ ਰਹੇ ਸਨ 'ਗੱਬਰ' ਦਾ ਸਿਰ, ਖੂਬ ਵਾਇਰਲ ਹੋ ਰਿਹੈ ਵੀਡੀਓ
NEXT STORY