ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਉਨ੍ਹਾਂ ਬਾਰੇ ਵੱਡਾ ਖੁਲਾਸਾ ਕੀਤਾ। ਉਨ੍ਹਾਂ ਇਸ ਸਾਬਕਾ ਵਿਕਟਕੀਪਰ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਕਈ ਮਜ਼ੇਦਾਰ ਗੱਲਾਂ ਦੱਸੀਆਂ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਧੋਨੀ ਵੀਡੀਓ ਗੇਮ ਖੇਡਣ ਦੇ ਕਿੰਨੇ ਵੱਡੇ ਸ਼ੌਕੀਨ ਹਨ ਤੇ ਇੰਨਾ ਹੀ ਨਹੀਂ, ਉਹ ਰਾਤ ਨੂੰ ਨੀਂਦ ’ਚ ਪਬਜੀ (ਹੁਣ ਬੀ. ਜੀ. ਐੱਮ. ਆਈ.) ਬਾਰੇ ਬੋਲਦੇ ਰਹਿੰਦੇ ਹਨ।
ਇਹ ਵੀ ਪੜ੍ਹੋ : Tokyo Olympics : ਮੈਰੀਕਾਮ ਤੇ ਮਨਪ੍ਰੀਤ ਸਿੰਘ ਉਦਘਾਟਨੀ ਸਮਾਰੋਹ ’ਚ ਹੋਣਗੇ ਭਾਰਤ ਦੇ ਝੰਡਾਬਰਦਾਰ
ਚੇਨਈ ਸੁਪਰ ਕਿੰਗਜ਼ ਦੇ ਨਾਲ ਐਤਵਾਰ ਨੂੰ ਗੱਲਬਾਤ ਕਰਦਿਆਂ ਸਾਕਸ਼ੀ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗੇਮਜ਼ ਨਾਲ ਧੋਨੀ ਹਮੇਸ਼ਾ ਐਕਟਿਵ ਰਹਿਣ ਵਾਲਾ ਦਿਮਾਗ ਦੂਜੇ ਪਾਸੇ ਲਾਈ ਰੱਖਦੇ ਹਨ। ਉਨ੍ਹਾਂ ਹਾਲਾਂਕਿ ਇਹ ਵੀ ਕਿਹਾ ਕਿ ਇਹ ਉਨ੍ਹਾਂ ਦੇ ਬੈੱਡਰੂਮ ’ਚ ਵੜ ਗਿਆ ਹੈ ਕਿਉਂਕਿ ਸਾਬਕਾ ਕਪਤਾਨ ਖੁਦ ਹੈੱਡਫੋਨ ਲਾ ਕੇ ਗੇਮ ਖੇਡਦੇ ਰਹਿੰਦੇ ਹਨ ਤੇ ਗੱਲਾਂ ਕਰਦੇ ਰਹਿੰਦੇ ਹਨ। ਸਾਕਸ਼ੀ ਧੋਨੀ ਨੇ ਕਿਹਾ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਹੀ ਦਾ ਦਿਮਾਗ ਹਮੇਸ਼ਾ ਚੱਲਦਾ ਰਹਿੰਦਾ ਹੈ। ਉਸ ਨੂੰ ਆਰਾਮ ਨਹੀਂ ਮਿਲਦਾ, ਤਾਂ ਜਦੋਂ ਉਹ ਕਾਲ ਆਫ ਡਿਊਟੀ ਜਾਂ ਪਬਜੀ ਜਾਂ ਹੋਰ ਕੋਈ ਗੇਮ ਖੇਡ ਰਹੇ ਹੁੰਦੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਆਪਣਾ ਧਿਆਨ ਕਿਤੇ ਹੋਰ ਲਾਉਣ ’ਚ ਮਦਦ ਮਿਲਦੀ ਹੈ, ਜੋ ਚੰਗੀ ਗੱਲ ਹੈ।
ਇਹ ਵੀ ਪੜ੍ਹੋ : ਅਰਜਨਟੀਨਾ ਸ਼ਾਨ ਨਾਲ ਕੋਪਾ ਅਮਰੀਕਾ ਦੇ ਸੈਮੀਫਾਈਨਲ ’ਚ
ਸਾਕਸ਼ੀ ਨੇ ਅੱਗੇ ਦੱਸਿਆ ਮੇਰਾ ਮਤਲਬ ਹੈ ਕਿ ਮੈਂ ਬਹੁਤ ਜ਼ਿਆਦਾ ਇਰੀਟੇਟ ਨਹੀਂ ਹੁੰਦੀ ਕਿ ਇਹ ਮੇਰੇ ਬੈੱਡਰੂਮ ਵਿਚ ਵੜ ਗਿਆ ਹੈ ਤੇ ਅੱਜਕਲ ਤਾਂ ਪਬਜੀ ਮੇਰੇ ਬੈੱਡ ’ਤੇ ਚਲਾ ਗਿਆ ਹੈ। ਕਈ ਵਾਰ ਮੈਨੂੰ ਲੱਗਦਾ ਹੈ ਕਿ ਉਹ ਮੇਰੇ ਨਾਲ ਗੱਲਾਂ ਕਰ ਰਹੇ ਹਨ ਪਰ ਉਹ ਹੈੱਡਫੋਨ ਲਾ ਕੇ ਗੇਮ ਖੇਡਦਿਆਂ ਲੋਕਾਂ ਨਾਲ ਗੱਲਾਂ ਕਰ ਰਹੇ ਹੁੰਦੇ ਹਨ। ਅੱਜਕੱਲ ਕਈ ਵਾਰ ਉਹ ਨੀਂਦ ’ਚ ਪਬਜੀ ਬਾਰੇ ਗੱਲਾਂ ਕਰ ਰਹੇ ਹੁੰਦੇ ਹਨ।
Tokyo Olympics : ਮੈਰੀਕਾਮ ਤੇ ਮਨਪ੍ਰੀਤ ਸਿੰਘ ਉਦਘਾਟਨੀ ਸਮਾਰੋਹ ’ਚ ਹੋਣਗੇ ਭਾਰਤ ਦੇ ਝੰਡਾਬਰਦਾਰ
NEXT STORY