ਨਵੀਂ ਦਿੱਲੀ— 2010 ਦੇ ਰਾਸ਼ਟਰਮੰਡਲ ਖੇਡਾ ’ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਪਹਿਲਵਾਨ ਗੀਤਾ ਫੋਗਾਟ ਮਾਂ ਬਣਨ ਵਾਲੀ ਹੈ। ਗੀਤਾ ਨੇ ਆਪਣੇ ਟਵੀਟਰ ਅਕਾਊਂਟ ’ਤੇ ਇਕ ਖੂਬਸੂਰਤ ਤਸਵੀਰ ਸ਼ੇਅਰ ਕਰਕੇ ਦੱਸਿਆ। 2016 ’ਚ ਗੀਤਾ ਨੇ ਪਹਿਲਵਾਨ ਪਵਨ ਕੁਮਾਰ ਨਾਲ ਵਿਆਹ ਕੀਤਾ ਸੀ। ਪਵਨ ਵੀ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਹਨ। ਉਹ ਸੋਸ਼ਲ ’ਤੇ ਖੂਬ ਐਕਟਿਵ ਰਹਿੰਦੇ ਹਨ। ਨਾਲ ਹੀ ਗੀਤਾ ਨੇ ਆਪਣੀ ਪੋਸਟ ’ਚ ਲਿਖਿਆ ਹੈ- ਜਦੋਂ ਤੁਹਾਡੇ ਅੰਦਰ ਇਕ ਨਵਾਂ ਜੀਵਨ ਪੈਦਾ ਹੁੰਦਾ ਤਾਂ ਤੁਸੀਂ ਮਾਂ ਬਣਨ ਦਾ ਅਨੰਦ ਲੈਂਦੇ ਹੋ। ਜਦੋਂ ਉਸਦੀ ਪਹਿਲੀ ਧੜਕਣ ਸੁਣਾਈ ਦਿੰਦੀ ਹੈ ਤੇ ਪੇਟ ’ਚ ਕਿੱਕ ਯਾਦ ਕਰਵਾਉਂਦੀ ਹੈ ਕਿ ਉਹ ਕਦੇ ਇਕੱਲਾ ਨਹੀਂ ਹੈ। ਤੁਸੀਂ ਜ਼ਿੰਦਗੀ ਨੂੰ ਉਸ ਸਮੇਂ ਤਕ ਨਹੀਂ ਸਮਝ ਸਕਦੇ ਜਦੋਂ ਤਕ ਇਹ ਤੁਹਾਡੇ ਅੰਦਰ ਨਹੀਂ ਪਲਦੀ ਹੈ।
7 ਸਾਲਾ ਬੱਚੇ ਦੇ ਫੈਨ ਹੋਏ ਕਪਤਾਨ ਕੋਹਲੀ, ਆਟੋਗ੍ਰਾਫ ਵੀ ਲਿਆ (ਦੇਖੋਂ ਵੀਡੀਓ)
NEXT STORY