ਜਲੰਧਰ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਕਰੋੜਾਂ ਫੈਂਸ ਹਨ ਪਰ ਕੋਹਲੀ ਉਸ ਸਮੇਂ ਇਕ 7 ਸਾਲ ਦੇ ਬੱਚੇ ਦੇ ਫੈਨ ਹੋ ਗਏ ਜਦੋਂ ਉਸ ਬੱਚੇ ਨੇ ਕੋਹਲੀ ਨੂੰ ਕਿਹਾ ਕਿ ਕੀ ਤੁਸੀਂ ਮੇਰਾ ਆਟੋਗ੍ਰਾਫ ਲੈਣਾ ਪਸੰਦ ਕਰੋਗੇ। ਵੈਸਟਇੰਡੀਜ਼ ਦੇ ਨਾਲ ਖੇਡੀ ਗਈ ਟੀ-20, ਵਨ ਡੇ ਸਮੇਤ ਟੈਸਟ ਸੀਰੀਜ਼ ’ਚ ਵੀ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਤੇ ਭਾਰਤੀ ਟੀਮ ਮੇਜਬਾਨ ਟੀਮ ਨੂੰ ਕਲੀਨ ਸਵੀਪ ਕਰਨ ’ਚ ਕਾਮਯਾਬ ਰਹੀ।
ਜਮੈਕਾ ’ਚ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਕੋਹਲੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਕੀਤੇ ਜਾ ਰਹੇ ਸਨ ਕਿ ਇਕ 7 ਸਾਲ ਦੇ ਬੱਚੇ ਨੇ ਕੋਹਲੀ ਨੂੰ ਕਿਹਾ ਕਿ ਤੁਸੀਂ ਮੇਰਾ ਆਟੋਗ੍ਰਾਫ ਲੈਣਾ ਪਸੰਦ ਕਰੋਗੇ। ਇਸ ਤੋਂ ਬਾਅਦ ਵਿਰਾਟ ਉੱਥੇ ਰੁੱਕ ਗਿਆ ਤੇ ਕਿਹਾ ਕਿ ਮੈਨੂੰ ਇਸਦਾ ਆਟੋਗ੍ਰਾਫ ਚਾਹੀਦਾ। ਇਸ ਤੋਂ ਬਾਅਦ ਕੋਹਲੀ ਨੇ ਬੱਚੇ ਦਾ ਆਟੋਗ੍ਰਾਫ ਲਿਆ ਤੇ ਇਸ ਦੌਰਾਨ ਉਸ ਨੇ ਗੱਲਬਾਤ ਵੀ ਕੀਤੀ। ਕੋਹਲੀ ਨੇ ਆਟੋਗ੍ਰਾਫ ਮਿਲਣ ਦੇ ਬਾਅਦ ਖੁਸ਼ ਹੋਏ ਤੇ ਕਿਹਾ ਕਿ ਇਹ ਦੇਖੋਂ, ਸ਼ਾਨਦਾਰ ਹੈ। ਇਸ ਦੌਰਾਨ ਕੋਹਲੀ ਦੇ ਕੋਲ ਖੜ੍ਹੀ ਅਨੁਸ਼ਕਾ ਸ਼ਰਮਾ ਸਮੇਤ ਹੋਰ ਲੋਕ ਵੀ ਹੱਸਣ ਲੱਗੇ। ਕੋਲ ਖੜ੍ਹੇ ਇਕ ਵਿਅਕਤੀ ਨੇ ਇਸਦਾ ਵੀਡੀਓ ਬਣਾ ਲਿਆ ਸੀ ਜੋਕਿ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।
ਟਵੀਟਰ ’ਤੇ ਅਮਿਤ ਲਖਾਨੀ ਨਾਂ ਦੇ ਵਿਅਕਤੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਮੇਰਾ 7 ਸਾਲ ਦਾ ਭਤੀਜਾ ਪਹਿਲਾ ਟੈਸਟ ਦੇਖਣ ਤੋਂ ਬਾਅਦ ਜਮੈਕਾ ’ਚ ਸੀ। ਉਸਨੇ ਵਿਰਾਟ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ ਜਦੋਂ ਉਸ ਨੇ ਭਾਰਤੀ ਟੀਮ ਦੇ ਕਪਤਾਨ ਦੇ ਕੋਲ ਪਹੁੰਚ ਕੇ ‘ਕੀ ਤੁਸੀਂ ਮੇਰਾ ਆਟੋਗ੍ਰਾਫ ਲੈਣਾ ਪਸੰਦ ਕਰੋਗੇ।’
ਏਸ਼ੇਜ਼ ਟੈਸਟ : ਇੰਗਲੈਂਡ ਨੇ ਵੋਕਸ ਨੂੰ ਕੀਤਾ ਬਾਹਰ, ਇਸ ਆਲਰਾਊਂਡਰ ਨੂੰ ਮਿਲੀ ਜਗ੍ਹਾ
NEXT STORY