ਨਵੀਂ ਦਿੱਲੀ- ਆਈ. ਪੀ. ਐੱਲ.-2019 ਦੇ ਪਲੇਅ-ਆਫ ਦੌਰਾਨ ਮਹਿਲਾਵਾਂ ਦੇ ਟੀ-20 ਪ੍ਰਦਰਸ਼ਨੀ ਮੈਚ ਖੇਡੇ ਜਾਣਗੇ। ਇਨ੍ਹਾਂ ਵਿਚ 6 ਦੇਸ਼ਾਂ ਦੀਆਂ ਖਿਡਾਰਨਾਂ ਹਿੱਸਾ ਲੈਣਗੀਆਂ। ਆਈ. ਪੀ. ਐੱਲ. ਦੇ ਪਿਛਲੇ ਸੈਸ਼ਨ 'ਚ ਵੀ 1 ਮਹਿਲਾ ਟੀ-20 ਪ੍ਰਦਰਸ਼ਨੀ ਮੈਚ ਖੇਡਿਆ ਗਿਆ ਸੀ। ਇਸ ਵਿਚ ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਤੋਂ ਇਲਾਵਾ ਭਾਰਤੀ ਟੀਮ ਦੀਆਂ ਨਿਯਮਤ ਖਿਡਾਰਨਾਂ ਨੇ ਹਿੱਸਾ ਲਿਆ ਸੀ। ਇਸ ਵਾਰ ਇਸ ਦਾ ਦਾਇਰਾ ਵਧਿਆ ਹੈ। ਦੁਨੀਆ ਦੀਆਂ ਚੌਟੀ ਦੀਆਂ ਅੰਤਰਰਾਸ਼ਟਰੀ ਖਿਡਾਰਨਾਂ ਨੂੰ 3 ਟੀਮਾਂ ਦੇ ਟੂਰਨਾਮੈਂਟ ਲਈ ਸੱਦਾ ਦਿੱਤਾ ਗਿਆ ਹੈ। ਸਮਝਿਆ ਜਾਂਦਾ ਹੈ ਕਿ 3 ਟੀਮਾਂ ਰਾਊਂਡ ਰਾਬਿਨ ਵਿਚ ਇਕ-ਦੂਜੇ ਨਾਲ 1-1 ਬਰਾਬਰ ਖੇਡਣਗੀਆਂ। ਸਾਰੇ ਮੈਚ ਇਕ ਹੀ ਜਗ੍ਹਾ ਹੋਣਗੇ। ਆਈ. ਪੀ. ਐੱਲ. ਦੇ ਫਾਈਨਲ ਦੀ 12 ਮਈ ਨੂੰ ਮੇਜ਼ਬਾਨੀ ਕਰਨ ਵਾਲਾ ਚੇਨਈ ਮਹਿਲਾ ਟੂਰਨਾਮੈਂਟ ਦੇ ਫਾਈਨਲ ਦੀ ਵੀ ਮੇਜ਼ਬਾਨੀ ਕਰ ਸਕਦਾ ਹੈ।
ਅਸ਼ਵਿਨ ਦੇ ਮਾਂਕਡਿੰਗ ਦਾ ਡਰ : ਕ੍ਰੀਜ਼ ਤੋਂ ਬਾਹਰ ਨਿਕਲ ਰਹੇ ਵਾਰਨਰ ਨੇ ਇੰਝ ਕੀਤੀ ਵਾਪਸੀ
NEXT STORY