ਨਵੀਂ ਦਿੱਲੀ (ਭਾਸ਼ਾ)- ਭਾਰਤ ਵਿਚ 2023 ਵਿੱਚ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਹੋਵੇਗੀ, ਜਦੋਂਕਿ ਦੋ ਸਾਲ ਪਹਿਲਾਂ ਲੋੜੀਂਦੀ ਫੀਸ ਨਾ ਦੇਣ ਕਾਰਨ ਭਾਰਤ ਤੋਂ ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਖੋਹ ਲਈ ਗਈ ਸੀ। ਭਾਰਤ ਵਿੱਚ ਪੁਰਸ਼ਾਂ ਦੀ ਵਿਸ਼ਵ ਚੈਂਪੀਅਨਸ਼ਿਪ ਕਦੇ ਨਹੀਂ ਹੋਈ ਪਰ ਤੀਜੀ ਵਾਰ ਮਹਿਲਾ ਚੈਂਪੀਅਨਸ਼ਿਪ ਹੋਵੇਗੀ। ਇਸ ਤੋਂ ਪਹਿਲਾਂ ਇਹ ਚੈਂਪੀਅਨਸ਼ਿਪ 2006 ਅਤੇ 2018 ਵਿੱਚ ਦਿੱਲੀ ਵਿੱਚ ਹੋ ਚੁੱਕੀ ਹੈ।
ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਜਨਰਲ ਸਕੱਤਰ ਹੇਮੰਤ ਕਲੀਤਾ ਨੇ ਕਿਹਾ,'ਸਾਨੂੰ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲੀ ਹੈ ਅਤੇ ਹੁਣ ਅਸੀਂ ਇਸ ਦਾ ਆਯੋਜਨ ਮਾਰਚ ਦੇ ਅੰਤ ਅਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਕਰਾਂਗੇ।' ਅੰਤਰਰਾਸ਼ਟਰੀ ਮੁੱਕੇਬਾਜ਼ੀ ਮਹਾਸੰਘ ਦੇ ਪ੍ਰਧਾਨ ਉਮਰ ਕ੍ਰੇਮਲੋਵ ਭਾਰਤ ਦੇ ਪਹਿਲੇ ਦੌਰੇ ਉੱਤੇ ਹਨ ਅਤੇ ਉਨ੍ਹਾਂ ਦੇ ਦੌਰੇ ਦੌਰਾਨ ਹੀ ਟੂਰਨਾਮੈਂਟ ਦੀਆਂ ਤਾਰੀਖਾਂ ਤੈਅ ਹੋਣਗੀਆਂ।
ਇਹ ਟੂਰਨਾਮੈਂਟ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਖੇਡਿਆ ਜਾ ਸਕਦਾ ਹੈ। ਭਾਰਤ 2021 ਵਿੱਚ ਪੁਰਸ਼ਾਂ ਦੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਸਰਬੀਆ ਤੋਂ ਹਾਰ ਗਿਆ ਸੀ,ਕਿਉਂਕਿ ਮੇਜ਼ਬਾਨੀ ਫੀਸ ਦਾ ਭੁਗਤਾਨ ਨਹੀਂ ਹੋ ਸਕਿਆ ਸੀ। ਪਿਛਲੀ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਤਿੰਨ ਤਮਗੇ ਜਿੱਤੇ ਸਨ, ਜਿਸ ਵਿਚ ਨਿਖ਼ਤ ਜ਼ਰੀਨ ਦਾ ਸੋਨ ਤਮਗਾ ਸ਼ਾਮਲ ਹੈ।
ਜ਼ਖਮੀ ਨਟਰਾਜਨ ਵਿਜੇ ਹਜ਼ਾਰੇ ਟਰਾਫੀ 'ਚੋਂ ਬਾਹਰ, ਇਸ ਖਿਡਾਰੀ ਨੂੰ ਤਾਮਿਲਨਾਡੂ ਦੀ ਟੀਮ 'ਚ ਮਿਲੀ ਜਗ੍ਹਾ
NEXT STORY