ਸਪੋਰਟਸ ਡੈਸਕ: ਸ਼ੈਫਾਲੀ ਵਰਮਾ ਦੀ ਅਗਵਾਈ 'ਚ ਭਾਰਤ ਦੀ ਨੌਜਵਾਨ ਮਹਿਲਾ ਟੀਮ ਨੇ ਅੰਡਰ-19 ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਮਹਿਲਾ ਅੰਡਰ-19 ਟੀਮ ਹੁਣ ਵਿਸ਼ਵ ਚੈਂਪੀਅਨ ਬਣਨ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਗਏ ਸੈਮੀਫਾਈਨਲ ਮੈਚ 'ਚ ਆਸਾਨ ਜਿੱਤ ਦਰਜ ਕਰਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ ਮੈਚ 'ਚ ਨਿਊਜ਼ੀਲੈਂਡ ਦੀ ਟੀਮ ਭਾਰਤ ਦੀ ਜ਼ਬਰਦਸਤ ਗੇਂਦਬਾਜ਼ੀ ਦੇ ਸਾਹਮਣੇ ਪਹਿਲਾਂ ਖੇਡਦੇ ਹੋਏ 20 ਓਵਰਾਂ 'ਚ ਸਿਰਫ਼ 107 ਦੌੜਾਂ ਹੀ ਬਣਾ ਸਕੀ। ਜਵਾਬ 'ਚ ਟੀਮ ਇੰਡੀਆ ਨੇ ਸਿਰਫ਼ 14.2 ਓਵਰਾਂ 'ਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ ਅਤੇ ਮੈਚ 8 ਵਿਕਟਾਂ ਨਾਲ ਜਿੱਤ ਲਿਆ।
ਇਹ ਵੀ ਪੜ੍ਹੋ: ਕੀ MS ਧੋਨੀ ਤੇ ਕੋਹਲੀ ਨੇ KL ਰਾਹੁਲ-ਆਥੀਆ ਸ਼ੈੱਟੀ ਨੂੰ ਦਿੱਤੇ ਹਨ ਮਹਿੰਗੇ ਤੋਹਫ਼ੇ? ਜਾਣੋ ਕੀ ਹੈ ਸੱਚਾਈ
ਭਾਰਤੀ ਟੀਮ ਦਾ ਮੁਕਾਬਲਾ ਹੁਣ ਫਾਈਨਲ ਵਿੱਚ ਅੱਜ ਸ਼ਾਮ ਹੋਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ। ਦੂਜਾ ਸੈਮੀਫਾਈਨਲ ਮੈਚ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ। ਜੋ ਵੀ ਇਸ ਮੈਚ ਨੂੰ ਜਿੱਤੇਗਾ ਉਸ ਦਾ ਸਾਹਮਣਾ 29 ਜਨਵਰੀ ਨੂੰ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਵਿੱਚ ਟੀਮ ਇੰਡੀਆ ਨਾਲ ਹੋਵੇਗਾ। ਫਾਈਨਲ ਮੈਚ ਵੀ ਇਸੇ ਮੈਦਾਨ (Senwes Park, Potchefstroom) 'ਤੇ ਹੋਵੇਗਾ, ਜਿੱਥੇ ਦੋਵੇਂ ਸੈਮੀਫਾਈਨਲ ਖੇਡੇ ਜਾ ਰਹੇ ਹਨ। ਇਹ ਐਤਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5.15 ਵਜੇ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ: ਆਪਣਾ ਆਖ਼ਰੀ ਗ੍ਰੈਂਡ ਸਲੈਮ ਹਾਰਨ ਮਗਰੋਂ ਭਾਵੁਕ ਹੋਈ ਸਾਨੀਆ ਮਿਰਜ਼ਾ, ਕਿਹਾ-ਆਪਣੇ ਕਰੀਅਰ ਨੂੰ ਖ਼ਤਮ ਕਰਨ ਦਾ...
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੀ MS ਧੋਨੀ ਤੇ ਕੋਹਲੀ ਨੇ KL ਰਾਹੁਲ-ਆਥੀਆ ਸ਼ੈੱਟੀ ਨੂੰ ਦਿੱਤੇ ਹਨ ਮਹਿੰਗੇ ਤੋਹਫ਼ੇ? ਜਾਣੋ ਕੀ ਹੈ ਸੱਚਾਈ
NEXT STORY