ਸਪੋਰਟਸ ਡੈਸਕ : ਮਹਿਲਾ ਟੀ20 ਵਿਸ਼ਵ ਕੱਪ 2024 ਦਾ 12ਵਾਂ ਮੈਚ ਅੱਜ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਪਹਿਲੇ ਦੋ ਮੈਚਾਂ ਵਿੱਚ ਮਿਲੇ-ਜੁਲੇ ਨਤੀਜੇ ਹਾਸਲ ਕਰਨ ਵਾਲੀ ਭਾਰਤੀ ਟੀਮ ਅੱਜ ਇੱਥੇ ਸ਼੍ਰੀਲੰਕਾ ਖਿਲਾਫ ਹੋਣ ਵਾਲੇ ਮੈਚ 'ਚ ਵੱਡੀ ਜਿੱਤ ਦਰਜ ਕਰਕੇ ਆਪਣੀ ਨੈੱਟ ਰਨ ਰੇਟ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤੀ ਟੀਮ ਹੁਣ ਤੱਕ ਟੂਰਨਾਮੈਂਟ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਉਹ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਤੋਂ 58 ਦੌੜਾਂ ਨਾਲ ਹਾਰ ਗਈ ਸੀ ਜਦੋਂਕਿ ਪਾਕਿਸਤਾਨ ਖ਼ਿਲਾਫ਼ ਉਸ ਨੇ 106 ਦੌੜਾਂ ਦਾ ਟੀਚਾ ਹਾਸਲ ਕਰਨ ਲਈ 18.5 ਓਵਰ ਲਏ ਸਨ।
ਸ਼੍ਰੀਲੰਕਾ ਮਹਿਲਾ (ਪਲੇਇੰਗ ਇਲੈਵਨ): ਵਿਸ਼ਮੀ ਗੁਣਾਰਤਨੇ, ਚਮਾਰੀ ਅਥਾਪਥੂ (ਕਪਤਾਨ), ਹਰਸ਼ਿਤਾ ਸਮਰਾਵਿਕਰਮਾ, ਕਵੀਸ਼ਾ ਦਿਲਹਾਰੀ, ਨੀਲਾਕਸ਼ੀ ਡੀ ਸਿਲਵਾ, ਅਨੁਸ਼ਕਾ ਸੰਜੀਵਾਨੀ (ਵਿਕਟਕੀਪਰ), ਅਮਾ ਕੰਚਨਾ, ਸੁਗੰਦੀਕਾ ਕੁਮਾਰੀ, ਇਨੋਸ਼ੀ ਪ੍ਰਿਯਾਦਰਸ਼ਨੀ, ਉਦੇਸ਼ਿਕਾ ਪ੍ਰਬੋਧਨੀ, ਇਨੋਕਾ ਰਣਵੀਰਾ।
ਭਾਰਤੀ ਮਹਿਲਾ (ਪਲੇਇੰਗ ਇਲੈਵਨ): ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੇਮਿਮ੍ਹਾ ਰੌਡਰਿਗਜ਼, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਸਜੀਵਨ ਸਜਨਾ, ਅਰੁੰਧਤੀ ਰੈੱਡੀ, ਸ਼੍ਰੇਅੰਕਾ ਪਾਟਿਲ, ਆਸ਼ਾ ਸੋਭਨਾ, ਰੇਣੁਕਾ ਠਾਕੁਰ ਸਿੰਘ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀਲੰਕਾ ਕ੍ਰਿਕਟ ਚੋਣ ਕਮੇਟੀ ਦੇ ਚੇਅਰਮੈਨ ਉਪੁਲ ਥਰੰਗਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ
NEXT STORY