ਸਪੋਰਟਸ ਡੈਸਕ- ਮਹਿਲਾ ਟੀ20 ਵਿਸ਼ਵ ਕੱਪ 2024 ਦਾ 5ਵਾਂ ਮੈਚ ਅੱਜ ਸ਼੍ਰੀਲੰਕਾ ਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਜਾ ਰਿਹਾ ਹੈ। ਮੈਚ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 93 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 94 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਲਈ ਨੀਲਾਕਸ਼ੀ ਡਿਸਿਲਵਾ ਨੇ 29 ਦੌੜਾਂ, ਹਰਸ਼ਿਤਾ ਸਮਰਵਿਕਰਮਾ ਨੇ 23 ਦੌੜਾਂ ਤੇ ਅਨੁਸ਼ਕਾ ਸੰਜੀਵਨੀ ਨੇ 16 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟਿੱਕ ਨਾ ਖੇਡ ਸਕੀ। ਆਸਟ੍ਰੇਲੀਆ ਲਈ ਮੇਗਨ ਸ਼ੁੱਟ ਨੇ 3, ਐਸ਼ਲੇ ਗਾਰਡਨਰ 1, ਸੋਫੀ ਮੋਲੀਨੇਕਸ ਨੇ 2 ਤੇ ਜੋਰਜੀਆ ਵੇਅਰਹੈਮ ਨੇ 1 ਵਿਕਟਾਂ ਲਈਆਂ।
ਦੋਵੇਂ ਦੇਸ਼ਾਂ ਦੀ ਪਲੇਇੰਗ 11
ਸ਼੍ਰੀਲੰਕਾ - ਵਿਸ਼ਮੀ ਗੁਣਰਤਨੇ, ਚਮਾਰੀ ਅਥਾਪੱਟੂ (ਕਪਤਾਨ), ਹਰਸ਼ਿਤਾ ਸਮਰਾਵਿਕਰਮਾ, ਕਵੀਸ਼ਾ ਦਿਲਹਾਰੀ, ਨੀਲਾਕਸ਼ੀ ਡੀ ਸਿਲਵਾ, ਹਸੀਨੀ ਪਰੇਰਾ, ਅਨੁਸ਼ਕਾ ਸੰਜੀਵਾਨੀ (ਵਿਕਟਕੀਪਰ), ਸੁਗੰਦੀਕਾ ਕੁਮਾਰੀ, ਇਨੋਸ਼ੀ ਪ੍ਰਿਯਦਰਸ਼ਨੀ, ਉਦੇਸ਼ਿਕਾ ਪ੍ਰਬੋਧਨੀ, ਇਨੋਕਾ ਰਣਵੀਰਾ
ਆਸਟ੍ਰੇਲੀਆ - ਐਲੀਸਾ ਹੀਲੀ (ਕਪਤਾਨ ਤੇ ਵਿਕਟਕੀਪਰ), ਬੈਥ ਮੂਨੀ, ਐਲੀਸੇ ਪੇਰੀ, ਐਸ਼ਲੇ ਗਾਰਡਨਰ, ਫੋਬੀ ਲਿਚਫੀਲਡ, ਟਾਹਲੀਆ ਮੈਕਗ੍ਰਾਥ, ਐਨਾਬੈਲ ਸਦਰਲੈਂਡ, ਜਾਰਜੀਆ ਵੇਅਰਹੈਮ, ਸੋਫੀ ਮੋਲੀਨੇਕਸ, ਮੇਗਨ ਸ਼ੂਟ, ਡਾਰਸੀ ਬ੍ਰਾਊਨ
IND vs BAN 1st T20I: ਮਯੰਕ ਦੀ ਫਾਰਮ ਅਤੇ ਫਿਟਨੈਸ ਦੀ ਪ੍ਰੀਖਿਆ, ਦੇਖੋ ਸੰਭਾਵਿਤ ਪਲੇਇੰਗ 11
NEXT STORY