ਸਪੋਰਟਸ ਡੈਸਕ— ਵਿਸ਼ਵ ਤੀਰਅੰਦਾਜ਼ੀ ਨੇ ਭਾਰਤੀ ਤੀਰਅੰਦਾਜ਼ੀ ਸੰਘ (ਏ.ਏ.ਆਈ.) ਦੇ ਬੈਨ ਨੂੰ 'ਸ਼ਰਤ ਸਮੇਤ' ਵਾਪਸ ਲੈਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਇਸ ਦੇ ਲਈ ਉਸ ਨੂੰ ਇਕ ਮਹੀਨੇ ਦੇ ਅੰਤ ਤਕ ਆਪਣੀ ਵਿਵਸਥਾ ਠੀਕ ਕਰਨੀ ਹੋਵੇਗੀ। ਵਿਸ਼ਵ ਤੀਰਅੰਦਾਜ਼ੀ ਦਾ ਇਹ ਫੈਸਲਾ ਦਿੱਲੀ ਹਾਈ ਕੋਰਟ ਦੇ ਸ਼ੁੱਕਰਵਾਰ ਦੇ ਉਸ ਨਿਰਦੇਸ਼ ਦੇ ਬਾਅਦ ਆਇਆ ਜਿਸ 'ਚ ਅਦਾਲਤ ਨੇ ਮੁਅੱਤਲ ਏ. ਏ. ਆਈ. ਦੀ ਚੋਣ ਕਰਾਏ ਜਾਣ ਤਕ ਉਸ ਦੀ ਵਿਵਸਥਾ ਦੇਖਣ ਲਈ ਖੇਡ ਮੰਤਰਾਲਾ ਨੂੰ ਪੰਜ ਮੈਂਬਰੀ ਅਸਥਾਈ ਕਮੇਟੀ ਗਠਤ ਕਰਨ ਦਾ ਨਿਰਦੇਸ਼ ਦਿੱਤਾ।
ਕੋਰਟ ਦੇ ਇਸ ਨਿਰਦੇਸ਼ ਦੇ ਬਾਅਦ ਵਿਸ਼ਵ ਤੀਰਅੰਦਾਜ਼ੀ ਦੇ ਜਨਰਲ ਸਕੱਤਰ ਟਾਮ ਡਿਲੇਨ ਨੇ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੂੰ ਚਿੱਠੀ ਲਿਖ ਕੇ ਚਾਰ ਮੈਂਬਰਾਂ ਦੇ ਨਾਂ ਦਾ ਸੁਝਾਅ ਦਿੰਦੇ ਹੋਏ ਕਿਹਾ ਕਿ ਇਸ ਦੀ ਪ੍ਰਧਾਨਗੀ ਜੰਮੂ-ਕਸ਼ਮੀਰ ਹਾਈ ਕੋਰਟ ਦੇ ਰਿਟਾਇਰਡ ਚੀਫ ਜੱਜ ਬੀ. ਡੀ. ਅਹਿਮਦ ਨੂੰ ਸੌਂਪੀ ਜਾਵੇ। ਡਿਲੇਨ ਦੀ ਇਸ ਚਿੱਠੀ ਦੀ ਕਾਪੀ ਪੀ. ਟੀ. ਆਈ. ਦੇ ਕੋਲ ਵੀ ਹੈ। ਡਿਲੇਨ ਨੇ ਮਹਿਤਾ ਨੂੰ ਲਿਖਿਆ, ''ਜੇਕਰ ਇਸ ਮਾਮਲੇ 'ਚ ਤੇਜ਼ੀ ਨਾਲ ਸੁਧਾਰ ਹੁੰਦਾ ਹੈ ਅਤੇ ਅਗਸਤ ਦੇ ਅੰਤ ਤਕ ਵਿਵਸਥਾ ਸਹੀ ਹੁੰਦੀ ਹੈ ਤਾਂ ਵਿਸ਼ਵ ਤੀਰਅੰਦਾਜ਼ੀ ਸੰਘ ਇਸ ਮਹੀਨੇ ਦੇ ਅੰਤ 'ਚ ਏ.ਏ.ਆਈ. ਦੇ ਬੈਨ ਨੂੰ ਸ਼ਰਤ ਦੇ ਨਾਲ ਹਟਾ ਸਕਦਾ ਹੈ।'' ਵਿਸ਼ਵ ਤੀਰਅੰਦਾਜ਼ੀ ਨੇ ਅਸਥਾਈ ਕਮੇਟੀ ਦੇ ਲਈ ਜਿਨ੍ਹਾਂ ਚਾਰ ਨਾਵਾਂ ਦਾ ਸੁਝਾਅ ਦਿੱਤਾ ਹੈ, ਉਨ੍ਹਾਂ 'ਚ ਆਈ. ਓ. ਏ. ਤੋਂ ਮਹਿਤਾ, ਖੇਡ ਮੰਤਰਾਲਾ ਤੋਂ ਆਰ. ਰਾਜਗੋਪਾਲ ਦੇ ਨਾਲ ਏ. ਏ. ਆਈ. ਦੇ ਵਿਰੋਧੀ ਧੜਿਆਂ ਦੇ ਬੀ. ਵੀ. ਪੀ. ਰਾਵਤ ਅਤੇ ਵਰਿੰਦਰ ਸਚਦੇਵਾ ਸ਼ਾਮਲ ਹਨ।
20 ਸਾਲ ਦੇ ਇਸ ਬੱਲੇਬਾਜ਼ ਨੇ 51 ਗੇਂਦਾਂ 'ਚ ਲਾਇਆ ਕਰੀਅਰ ਦਾ ਪਹਿਲਾ ਸੈਂਕੜਾ
NEXT STORY