ਜੈਤੋ, (ਰਘੂਨੰਦਨ ਪਰਾਸ਼ਰ)- "ਵਰਲਡ ਬੋਸ਼ੀਆ ਚੈਲੇਂਜਰ 2024 ਇਜ਼ਿਪਟ" ਜੋ ਕਿ 16 ਜੁਲਾਈ ਤੋਂ 22 ਜੁਲਾਈ 2024 ਤੱਕ ਕਾਇਰੋ (ਇਜ਼ਿਪਟ) ਵਿੱਚ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਲਈ ਭਾਰਤ ਵੱਲੋਂ ਅਸ਼ੋਕ ਬੇਦੀ ਐਡੀਸ਼ਨਲ ਚੇਅਰਮੈਨ ਬੋਸ਼ੀਆ ਇੰਡੀਆ, ਜਸਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ ਬੋਸ਼ੀਆ ਇੰਡੀਆ, ਸ਼ਮਿੰਦਰ ਸਿੰਘ ਢਿੱਲੋਂ ਸੈਕਟਰੀ ਜਨਰਲ ਬੋਸ਼ੀਆ ਇੰਡੀਆ, ਕੋਚ ਦਵਿੰਦਰ ਸਿੰਘ ਟਫੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਰੂਪ ਸਿੰਘ ਸੂਬਾ ਬਰਾੜ, ਮਿਸ ਨਸੀਫ਼ਾ ਦੀ ਅਗਵਾਈ ਹੇਠ ਭਾਰਤ ਦੇ 8 ਖਿਡਾਰੀ ਹਿੱਸਾ ਲੈਣ ਲਈ ਗਏ ਹੋਏ ਹਨ।
ਬੋਸ਼ੀਆ ਇੰਡੀਆ ਦੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ "ਵਰਲਡ ਬੋਸ਼ੀਆ ਚੈਲੇਂਜਰ 2024 ਇਜ਼ਿਪਟ" ਖੇਡ ਮੁਕਾਬਲੇ 'ਚੋਂ ਬੋਸ਼ੀਆ ਖਿਡਾਰੀਆਂ ਫੀਮੇਲ ਵਿੱਚੋਂ ਅੰਜਲੀ ਦੇਵੀ ਹਿਮਾਚਲ ਪ੍ਰਦੇਸ਼ ਨੇ ਗੋਲਡ ਮੈਡਲ, ਮੇਲ ਬੀ ਸੀ 3 ਕੈਟਾਗਰੀ ਵਿੱਚੋਂ ਸਚਿਨ ਚਾਮਰੀਆ ਦਿੱਲੀ ਨੇ ਸਿਲਵਰ ਮੈਡਲ, ਫੀਮੇਲ ਬੀ ਸੀ 1 ਕੈਟਾਗਰੀ ਵਿੱਚੋਂ ਗਾਈਤਰੀ ਹੁੜੇੜਾ ਨੇ ਸਿਲਵਰ ਮੈਡਲ, ਬੀ ਸੀ 3 ਫੀਮੇਲ ਕੈਟਾਗਰੀ ਵਿੱਚੋਂ ਸਰਿਤਾ ਦਵਿਵੇਦੀ ਨੇ ਤਾਂਬੇ ਦਾ ਮੈਡਲ ਅਤੇ ਬੀ ਸੀ 2 ਮੇਲ ਕੈਟਾਗਰੀ ਵਿੱਚੋਂ ਗੋਬਿੰਦ ਭਾਈ ਨੇ ਤਾਂਬੇ ਦਾ ਮੈਡਲ ਜਿੱਤ ਕੇ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ 'ਤੇ ਰੋਸ਼ਨ ਕੀਤਾ ਹੈ।

ਅੰਤਰਰਾਸ਼ਟਰੀ ਹੈਡ ਰੈਫਰੀ ਵਜੋਂ ਜਸਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ ਬੋਸ਼ੀਆ ਇੰਡੀਆ ਅਤੇ ਡਾਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਸਾਡੀ ਬੋਸ਼ੀਆ ਇੰਡੀਆ ਟੀਮ ਨੇ ਮਿਹਨਤ ਕਰਕੇ 2016 ਵਿੱਚ ਇਹ ਖੇਡ ਭਾਰਤ ਵਿੱਚ ਸ਼ੁਰੂ ਕਰਵਾਈ ਸੀ। ਆਪਣੇ ਕੋਲ ਸੀਮਤ ਸਾਧਨ ਹੋਣ ਦੇ ਬਾਵਜੂਦ ਟੀਮ ਨੇ ਪੂਰੀ ਲਗਨ ਨਾਲ ਦਿਨ ਰਾਤ ਮਿਹਨਤ ਕਰਕੇ ਭਾਰਤ ਵਿੱਚ ਇਸ ਖੇਡ ਨੂੰ ਪ੍ਰਫੁੱਲਿਤ ਕੀਤਾ, ਜਿਸ ਦੇ ਸਿੱਟੇ ਵਜੋਂ ਅੱਜ ਪਹਿਲੀ ਵਾਰ ਬੋਸ਼ੀਆ ਖੇਡ ਦੇ ਖਿਡਾਰੀਆਂ ਨੇ 5 ਅੰਤਰਰਾਸ਼ਟਰੀ ਪੱਧਰ ਦੇ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਏ ਹਨ।
ਉਨ੍ਹਾਂ ਕਿਹਾ ਕਿ ਸਾਡੀ ਟੀਮ ਅਤੇ ਸਾਰੇ ਖਿਡਾਰੀ ਹੋਰ ਮਿਹਨਤ ਕਰ ਰਹੇ ਹਨ ਤਾਂ ਕੇ ਓਲੰਪਿਕ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਕੇ ਮੈਡਲ ਜਿੱਤ ਸਕਣ। ਇਨ੍ਹਾਂ "ਵਰਲਡ ਬੋਸ਼ੀਆ ਚੈਲੇਂਜਰ 2024 ਇਜ਼ਿਪਟ" ਖੇਡਾਂ ਵਿੱਚ ਬੋਸ਼ੀਆ ਇੰਡੀਆ ਦੇ ਖਿਡਾਰੀਆਂ ਦੁਆਰਾ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਚਰਨਜੀਤ ਸਿੰਘ ਬਰਾੜ,ਮਨਪ੍ਰੀਤ ਸੇਖ਼ੋਂ, ਜਸਵਿੰਦਰ ਧਾਲੀਵਾਲ, ਅਮਨਦੀਪ ਗਿੱਲ ਬਰਾੜ, ਜਸਇੰਦਰ ਸਿੰਘ ਢਿੱਲੋਂ,ਗੁਰਮਨ ਧਾਲੀਵਾਲ ਐੱਮ. ਡੀ. ਮਾਰਕਫੈੱਡ ਬਠਿੰਡਾ ,ਲਵੀ ਸ਼ਰਮਾ, ਗੁਰਜੀਤ ਸਿੰਘ, ਯਾਦਵਿੰਦਰ ਕੌਰ, ਰਿਸ਼ੂ ਗਰਗ ਸੀ. ਏ., ਕੁਲਦੀਪ ਸਿੰਘ, ਖੁਸ਼ਦੀਪ ਸਿੰਘ, ਜਸਵੰਤ ਸਿੰਘ ਢਿੱਲੋਂ ਆਦਿ ਨੇ ਸਮੂਹ ਬੋਸ਼ੀਆ ਖ਼ਿਡਾਰੀਆਂ ਨੂੰ ਭਾਰਤ ਲਈ ਮੈਡਲ ਜਿੱਤ ਕੇ ਆਉਣ ਲਈ ਮੁਬਾਰਕਾਂ ਦਿੱਤੀਆਂ।
ਪਹਿਲਵਾਨ ਪੈਰਿਸ 'ਚ ਤਗਮਾ ਜਿੱਤਣ ਦਾ ਸਿਲਸਿਲਾ ਜਾਰੀ ਰੱਖਣਗੇ : ਯੋਗੇਸ਼ਵਰ
NEXT STORY