ਸਪੋਰਟਸ ਡੈਸਕ— ਮੇਲਟਵਾਟਰ ਸ਼ਤਰੰਜ ਟੂਰ 2021 ਦੇ ਛੇਵੇਂ ਪੜਾਅ ਨਿਊ ਚੈਸ ਕਲਾਸਿਕ ਸ਼ਤਰੰਜ ਟੂਰਨਾਮੈਂਟ ਦੇ ਫ਼ਾਈਨਲ ’ਚ ਪਹਿਲੇ ਦਿਨ ਵਿਸ਼ਵ ਚੈਂਪੀਅਨ ਮੈਗਨਸ ਨੇ ਯੂ. ਐੱਸ. ਏ. ਦੇ ਹਿਕਾਰੂ ਨਾਕਾਮੁਰਾ ਨੂੰ 3-1 ਨਾਲ ਮਾਤ ਦਿੰਦੇ ਹੋਏ ਪਹਿਲਾ ਦਿਨ ਆਪਣੇ ਨਾਂ ਕਰ ਲਿਆ ਤੇ ਹੁਣ ਜੇਕਰ ਦੂਜਾ ਦਿਨ ਡਰਾਅ ਵੀ ਖੇਡਿਆ ਤਾਂ 6 ਮਹੀਨੇ ਦੇ ਵਕਫ਼ੇ ਮਗਰੋਂ ਉਨ੍ਹਾਂ ਕੋਲ ਕੋਈ ਖ਼ਿਤਾਬ ਆ ਜਾਵੇਗਾ।
ਇਹ ਵੀ ਪੜ੍ਹੋ : ਪੰਡਯਾ ਬਰਦਰਜ਼ ਤੋਂ ਬਾਅਦ ਅੰਜਿਕਿਆ ਰਹਾਣੇ ਨੇ ਦਾਨ ਕੀਤੇ 30 ਆਕਸੀਜਨ ਕੰਸਨਟ੍ਰੇਟਰ
ਦੋਹਾਂ ਵਿਚਾਲੇ ਪਹਿਲੇ ਦਿਨ ਹੋਏ ਦੋ ਰੈਪਿਡ ਮੁਕਾਬਲੇ ਬੇਨਤੀਜਾ ਰਹੇ ਪਰ ਤੀਜੇ ਰੈਪਿਡ ’ਚ ਸਫ਼ੈਦ ਮੋਹਰਿਆਂ ਨਾਲ ਖੇਡਦੇ ਹੋਏ ਅਟੈਲੀਅਨ ਓਪਨਿੰਗ ’ਚ ਮੈਗਨਸ ਕਾਰਲਸਨ ਨੇ 90 ਚਾਲਾਂ ਤਕ ਚਲੇ ਖੇਡ ’ਚ ਵਜ਼ੀਰ ਦੇ ਐਂਡਗੇਮ ਦਾ ਸ਼ਾਨਦਾਰ ਸਬੂਤ ਦਿੱਤਾ ਤੇ 2-1 ਨਾਲ ਬੜ੍ਹਤ ਹਾਸਲ ਕਰ ਲਈ। ਇਸ ਤੋਂ ਬਾਅਦ ਦਿਨ ਦੇ ਆਖ਼ਰੀ ਰੈਪਿਡ ’ਚ ਕਾਰਲਸਨ ਨੇ ਕਾਲੇ ਮੋਹਰਿਆਂ ਤੋਂ ਸਿਰਫ਼ 37 ਚਾਲਾਂ ’ਚ ਜਿੱਤ ਦਰਜ ਕਰਦੇ ਹੋਏ 3-1 ਨਾਲ ਦਿਨ ਆਪਣੇ ਨਾਂ ਕਰ ਲਿਆ। ਹੁਣ ਦੂਜੇ ਦਿਨ ਕਾਰਲਸਨ ਨੂੰ ਖ਼ਿਤਾਬ ਜਿੱਤਣ ਲਈ ਸਿਰਫ਼ 2 ਅੰਕ ਬਣਾਉਣ ਦੀ ਜ਼ਰੂਰਤ ਹੈ ਜਦਕਿ ਨਾਕਾਮੁਰਾ ਲਈ ਘੱਟੋ-ਘੱਟ 2.5 ਅੰਕਾਂ ਦੀ ਜ਼ਰੂਰਤ ਹੈ ਤਾਂ ਜੋ ਖੇਡ ਨੂੰ ਟਾਈਬ੍ਰੇਕ ਵਲ ਲਿਜਾਇਆ ਜਾ ਸਕੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੇਸੀ ਨੇ ਇੰਗਲੈਂਡ ਫੁੱਟਬਾਲ ਦੇ ਸੋਸ਼ਲ ਮੀਡੀਆ ਦੇ ਬਾਈਕਾਟ ਦਾ ਕੀਤਾ ਸਮਰਥਨ
NEXT STORY