ਬੈਂਕਾਕ– ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਭਾਰਤ ਵਿਚ ਕੋਰੋਨਾ ਦੀ ਸਥਿਤੀ ਤੇ ਉਸ ਨੂੰ ਸੰਭਾਲਣ ਦੇ ਤੌਰ-ਤਰੀਕਿਆਂ ’ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਇੰਗਲੈਂਡ ਦੇ ਲੰਡਨ ਵਿਚ ਜਾ ਕੇ ਟ੍ਰੇਨਿੰਗ ਕਰ ਰਹੀ ਸੀ ਪਰ ਉਸਦੀ ਕੋਰਟ ’ਤੇ ਵਾਪਸੀ ਸੁਖਦਾਇਕ ਨਹੀਂ ਰਹੀ ਤੇ ਉਸ ਨੂੰ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਹੀ ਦੌਰ ਵਿਚੋਂ ਮੰਗਲਵਾਰ ਨੂੰ ਹਾਰ ਕੇ ਬਾਹਰ ਹੋਣਾ ਪਿਆ।
6ਵਾਂ ਦਰਜਾ ਪ੍ਰਾਪਤ ਸਿੰਧੂ ਨੂੰ ਡੈੱਨਮਾਰਕ ਦੀ ਮਿਆ ਬਲੀਚਫੇਲਟ ਨੇ ਇਕ ਘੰਟਾ 14 ਮਿੰਟ ਤਕ ਚੱਲੇ ਸੰਘਰਸ਼ ਵਿਚ 16-21, 26-24, 21-13 ਨਾਲ ਹਰਾਇਆ। ਉਥੇ ਹੀ ਬੀ. ਸਾਈ. ਪ੍ਰਣੀਤ ਵੀ ਪਹਿਲੇ ਦੌਰ ਵਿਚ ਹਾਰ ਗਿਆ। ਪ੍ਰਣੀਤ ਨੂੰ ਥਾਈਲੈਂਡ ਦੇ ਕਾਂਤਾਫੇਨ ਵਾਂਗਚੇਰੋਨ ਨੇ 36 ਮਿੰਟ ਵਿਚ 21-16, 21-10 ਨਾਲ ਹਰਾ ਦਿੱਤਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸੌਰੀ ਸਿਰਾਜ ਤੇ ਭਾਰਤੀ ਟੀਮ, ਨਸਲਵਾਦ ਮਨਜ਼ੂਰ ਨਹੀਂ : ਵਾਰਨਰ
NEXT STORY