ਸਿਡਨੀ– ਆਸਟਰੇਲੀਆ ਦੇ ਤਜਰਬੇਕਾਰ ਬੱਲੇਬਾਜ਼ ਡੇਵਿਡ ਵਾਰਨਰ ਨੇ ਭਾਰਤੀ ਖਿਡਾਰੀਆਂ ਵਿਸ਼ੇਸ਼ ਤੌਰ ’ਤੇ ਮੁਹੰਮਦ ਸਿਰਾਜ ’ਤੇ ਤੀਜੇ ਟੈਸਟ ਦੌਰਾਨ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਦਰਸ਼ਕਾਂ ਦਾ ਅਜਿਹਾ ਰਵੱਈਆ ਮਨਜ਼ੂਰ ਨਹੀਂ ਹੈ।
ਪਹਿਲੀ ਵਾਰ ਆਸਟਰੇਲੀਆ ਦੌਰੇ ’ਤੇ ਗਏ ਸਿਰਾਜ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੂੰ ਵੀ ਲਗਾਤਾਰ ਦੋ ਦਿਨ ਦਰਸ਼ਕਾਂ ਦੀ ਨਸਲੀ ਟਿੱਪਣੀ ਦਾ ਸ਼ਿਕਾਰ ਹੋਣਾ ਪਿਆ। ਚੌਥੇ ਦਿਨ ਤਾਂ ਕੁਝ ਦੇਰ ਲਈ ਖੇਡ ਰੋਕਣੀ ਵੀ ਪਈ ਜਦੋਂ ਭਾਰਤੀ ਟੀਮ ਨੇ ਅੰਪਾਇਰਾਂ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਕੁਝ ਦਰਸ਼ਕਾਂ ਨੂੰ ਮੈਦਾਨ ਵਿਚੋਂ ਕੱਢ ਦਿੱਤਾ ਗਿਆ ਤੇ ਕ੍ਰਿਕਟ ਆਸਟਰੇਲੀਆ ਨੇ ਮੁਆਫੀ ਮੰਗੀ। ਵਾਰਨਰ ਨੇ ਕਿਹਾ,‘‘ਮੈਂ ਮੁਹੰਮਦ ਸਿਰਾਜ ਤੇ ਭਾਰਤੀ ਟੀਮ ਤੋਂ ਮੁਆਫੀ ਮੰਗਦਾ ਹਾਂ। ਨਸਲਵਾਦ ਜਾਂ ਮਾੜਾ ਰਵੱਈਆ ਕਿਤੇ ਵੀ ਤੇ ਕਦੇ ਵੀ ਮਨਜ਼ੂਰ ਨਹੀਂ ਹੈ। ਉਮੀਦ ਹੈ ਕਿ ਦਰਸ਼ਕ ਅੱਗੇ ਤੋਂ ਬਿਹਤਰ ਵਰਤਾਓ ਕਰਨਗੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕਿਉਂ ਨਹੀਂ ਦਿੱਤੀ ਗਈ ਕਿਸੇ ਨੂੰ ਅਨੁਸ਼ਕਾ ਤੇ ਨੰਨ੍ਹੀ ਬੱਚੀ ਨਾਲ ਮਿਲਣ ਦੀ ਇਜਾਜ਼ਤ?
NEXT STORY