ਰਾਏਪੁਰ–ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੇ ਕਿਹਾ ਕਿ ਹਮਲਾਵਰ ਤੇ ਨਿਡਰ ਰਵੱਈਏ ਦੀ ਬਦੌਲਤ ਭਾਰਤੀ ਟੀਮ ਆਸਟਰੇਲੀਆ ਵਿਰੁੱਧ 5 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਵਿਚ ਜਿੱਤ ਦਰਜ ਕਰਨ ਵਿਚ ਸਫਲ ਰਹੀ। ਉਸ ਨੇ ਉਮੀਦ ਜਤਾਈ ਕਿ ਵਨ ਡੇ ਵਿਸ਼ਵ ਕੱਪ ਫਾਈਨਲ ਵਿਚ ਮਿਲੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਖੇਡ ਪ੍ਰੇਮੀਆਂ ਲਈ ਇਹ ਖੁਸ਼ੀ ਦਾ ਮੌਕਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ- IPL Auction : ਇਨ੍ਹਾਂ 25 ਖਿਡਾਰੀਆਂ ਨੇ ਬੇਸ ਪ੍ਰਾਈਸ ਰੱਖਿਆ 2 ਕਰੋੜ, ਸ਼੍ਰੀਲੰਕਾ ਤੋਂ ਸਿਰਫ਼ ਇਕ ਖਿਡਾਰੀ
ਗਾਇਕਵਾੜ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਸਾਡੇ ਸਾਰਿਆਂ ਲਈ ਖੁਦ ਨੂੰ ਜ਼ਾਹਿਰ ਕਰਨ ਤੇ ਖੇਡ ਦਾ ਮਜ਼ਾ ਲੈਣਾ ਮਹੱਤਵਪੂਰਨ ਸੀ। ਹਰੇਕ ਖਿਡਾਰੀ ਨੇ ਹਰੇਕ ਗੇੜ ਵਿਚ ਆਪਣੀ ਜ਼ਿੰਮੇਵਾਰੀ ਨਿਭਾਈ। ਇਸ ਲਈ ਅਸੀਂ ਨਤੀਜੇ ਤੋਂ ਖੁਸ਼ ਹਾਂ ਪਰ ਅਜੇ ਇਕ ਮੈਚ ਹੋਰ ਬਚਿਆ ਹੈ।’’
ਵਿਸ਼ਵ ਕੱਪ ਦੀ ਨਿਰਾਸ਼ਾ ਤੋਂ ਬਾਅਦ ਕੀ ਚਰਚਾ ਹੋਈ, ਇਸ ਬਾਰੇ ਵਿਚ ਪੁੱਛਣ ’ਤੇ ਗਾਇਕਵਾੜ ਨੇ ਕਿਹਾ,‘‘ਚਰਚਾ ਦਾ ਵਿਸ਼ਾ ਇਹ ਹੀ ਸੀ ਕਿ ਨਿਡਰ ਤੇ ਹਮਲਾਵਰ ਹੋ ਕੇ ਖੇਡੋ। ਵਿਸ਼ਵ ਕੱਪ ਟੀਮ ਦੇ ਦੋ-ਤਿੰਨ ਮੈਂਬਰ ਸਾਡੇ ਨਾਲ ਸਨ।’’
ਇਹ ਖ਼ਬਰ ਵੀ ਪੜ੍ਹੋ- ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ 'ਚ ਵਾਪਸੀ ਕਰਨਗੇ ਰਾਫੇਲ ਨਡਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।
IND vs AUS : ਲੜੀ ਦਾ ਪੰਜਵਾਂ ਤੇ ਆਖ਼ਰੀ ਮੈਚ ਭਲਕੇ, ਇਨ੍ਹਾਂ ਖਿਡਾਰੀਆਂ 'ਤੇ ਰਹਿਣਗੀਆਂ ਨਜ਼ਰਾਂ
NEXT STORY