ਸਪੋਰਟਸ ਡੈਸਕ— ਇੰਗਲੈਂਡ 'ਚ 30 ਮਈ ਤੋਂ ਸ਼ੁਰੂ ਹੋਣ ਵਾਲੇ ਵਰਲਡ ਕੱਪ ਲਈ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ 16 ਅੰਪਾਇਰ ਅਤੇ 6 ਮੈਚ ਰੈਫਰੀ ਦੀ ਲਿਸਟ ਜਾਰੀ ਕੀਤੀ ਹੈ। ਖਾਸ ਗੱਲ ਇਹ ਹੈ ਕਿ ਅੰਪਾਇਰਾਂ 'ਚ ਭਾਰਤ ਦੇ ਸੁੰਦਰਮ ਰਵੀ ਦਾ ਨਾਂ ਵੀ ਸ਼ਾਮਲ ਹੈ। 45 ਦਿਨਾਂ (30 ਮਈ ਤੋਂ 14 ਜੁਲਾਈ ਤਕ) ਤਕ ਚਲਣ ਵਾਲੇ ਵਰਲਡ ਕੱਪ ਟੂਰਨਾਮੈਂਟ 'ਚ 48 ਮੈਚ ਹੋਣਗੇ ਜਿਸ 'ਚ ਦੁਨੀਆ ਦੀਆਂ ਚੋਟੀ ਦੀਆਂ 10 ਟੀਮਾਂ ਖਿਤਾਬ ਜਿੱਤਣ ਲਈ ਇਸ 'ਚ ਹਿੱਸਾ ਲੈਣਗੀਆਂ।
ਲਿਸਟ 'ਚ ਸ਼ਾਮਲ ਸਭ ਤੋਂ ਤਜਰਬੇਕਾਰ ਮੈਚ ਰੈਫਰੀ ਰੰਜਨ ਮਦੁਗਲ ਛੇਵੇਂ ਵਿਸ਼ਵ ਕੱਪ 'ਚ ਹਿੱਸਾ ਲੈਣਗੇ। ਡਾਰ ਆਪਣੇ ਪੰਜਵੇਂ ਵਿਸ਼ਵ ਕੱਪ 'ਚ ਅੰਪਾਇਰਿੰਗ ਕਰਨਗੇ ਜਦਕਿ ਬ੍ਰਾਡ ਅਤੇ ਕ੍ਰੋਅ ਲਈ ਇਹ ਚੌਥਾ ਵਰਲਡ ਕੱਪ ਹੋਵੇਗਾ। ਗੋਲਡ ਲਈ ਚੌਥਾ ਅਤੇ ਆਖਰੀ ਵਰਲਡ ਕੱਪ ਹੋਵੇਗਾ ਅਤੇ ਉਨ੍ਹਾਂ ਨੇ ਟੂਰਨਾਮੈਂਟ ਦੇ ਬਾਅਦ ਸੰਨਿਆਸ ਲੈਣ ਦਾ ਐਲਾਨ ਵੀ ਕੀਤਾ ਹੈ।
ਮੈਚ ਰੈਫਰੀ ਅਤੇ ਅੰਪਾਇਰ :-
ਮੈਚ ਰੈਫਰੀ : ਕ੍ਰਿਸ ਬ੍ਰਾਡ, ਡੇਵਿਡ ਬੂਨ, ਐਂਡੀ ਪਾਇਕ੍ਰਾਫਟ, ਜੇਫ ਕ੍ਰੋ, ਰੰਜਨ ਮੁਦੁਗਲ, ਰਿਚੀ ਰਿਚਰਡਸਨ
ਅੰਪਾਇਰ : ਅਲੀਮ ਡਾਰ, ਕੁਮਾਰ ਧਰਮਸੇਨਾ, ਐੱਮ. ਇਰਾਸਮਸ, ਕ੍ਰਿਸ ਗਫਾਨੇ, ਇਆਨ ਗੋਲਡ, ਰਿਚਰਡ ਇਲਿੰਗਵਰਥ, ਰਿਚਰਡ ਕੇਟਬੋਰੋ, ਨਾਈਜਲ ਲਾਂਗ, ਬਰੂਸ ਆਕਸੇਨਫੋਰਡ, ਸੁੰਦਰਮ ਰਵੀ, ਪਾਲ ਰੀਫੇਲ, ਰਾਡ ਟੱਕਰ, ਜੋਏਲ ਵਿਲਸਨ, ਮਾਈਕਲ ਗਫ, ਰੂਚਿਰਾ ਪੱਲੀਯਾਗੁਰੂਗੇ, ਪਾਲ ਵਿਲਸਨ।
IPL 2019 : ਜਦੋਂ KKR ਦੀ ਹਾਰ ਕਾਰਨ ਬੁਰੀ ਤਰ੍ਹਾਂ ਰੋਣ ਲੱਗੀ ਚੀਅਰਲੀਡਰ, ਦੇਖੋ ਵੀਡੀਓ
NEXT STORY