ਨਵੀਂ ਦਿੱਲੀ— ਸਾਲ 1992 ਦੀ ਵਿਸ਼ਵ ਚੈਂਪੀਅਨ ਰਹੀ ਪਾਕਿਸਤਾਨ ਕ੍ਰਿਕਟ ਟੀਮ ਸਮੇਂ ਦੇ ਨਾਲ ਕਈ ਬਦਲਾਵਾਂ ਤੋਂ ਗੁਜ਼ਰੀ ਪਰ ਉਸ ਦੀ ਮੌਜੂਦਾ ਸਥਿਤੀ ਖਾਸ ਮਜ਼ਬੂਤ ਨਹੀਂ ਹੈ ਜਿਸ ਨਾਲ 30 ਮਈ ਤੋਂ ਸ਼ੁਰੂ ਹੋਣ ਵਾਲੇ ਆਈ.ਸੀ.ਸੀ. ਵਿਸ਼ਵ ਕੱਪ ਖਿਤਾਬ ਨੂੰ ਜਿੱਤਣ ਦੇ ਵੱਡੇ ਦਾਅਵੇਦਾਰਾਂ 'ਚ ਉਸ ਨੂੰ ਨਹੀਂ ਗਿਣਿਆ ਜਾ ਰਿਹਾ ਹੈ, ਹਾਲਾਂਕਿ ਆਪਣੀ ਟੀਮ 'ਚ 10 ਨਵੇਂ ਚਿਹਰਿਆਂ ਦੇ ਨਾਲ ਉਸ ਨੂੰ ਵੱਡੇ ਉਲਟਫੇਰ ਹੋਣ ਦੀ ਉਮੀਦ ਹੈ। ਸਰਫਰਾਜ਼ ਅਹਿਮਦ ਦੀ ਕਪਤਾਨੀ 'ਚ ਪਾਕਿਸਤਾਨੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਵਿਸ਼ਵ ਕੱਪ 'ਚ 31 ਮਈ ਤੋਂ ਵੈਸਟਇੰਡੀਜ਼ ਦੇ ਖਿਲਾਫ ਕਰੇਗੀ।
ਪਾਕਿਸਤਾਨੀ ਟੀਮ 'ਚ 10 ਖਿਡਾਰੀ ਇਸ ਵਾਰ ਆਪਣਾ ਡੈਬਿਊ ਕਰਨਗੇ ਜਿਸ 'ਚ ਫਖਰ ਜ਼ਮਾਨ, ਇਮਾਮ ਉਲ ਹੱਕ, ਬਾਬਰ ਆਜ਼ਮ, ਆਬਿਦ ਅਲੀ, ਸ਼ਾਦਾਬ ਖਾਨ, ਫਹੀਮ ਅਸ਼ਰਫ, ਇਮਾਦ ਵਸੀਮ, ਸ਼ਾਹੀਨ ਅਫਰੀਦੀ, ਹਸਨ ਅਲੀ ਅਤੇ ਮੁਹੰਮਦ ਹਸਨੈਨ ਸ਼ਾਮਲ ਹਨ। ਟੀਮ ਦੇ ਇਕ ਮੈਂਬਰ ਜੁਨੈਦ ਖਾਨ 2015 ਵਿਸ਼ਵ ਕੱਪ ਟੀਮ 'ਚ ਸ਼ਾਮਲ ਸਨ ਪਰ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।
ਪਾਕਿਸਤਾਨ ਨੇ ਸਾਲ 1992 'ਚ ਵਿਸ਼ਵ ਕੱਪ ਖਿਤਾਬ ਇਕ ਵਾਰ ਹੀ ਜਿੱਤਿਆ ਪਰ ਉਸ ਤੋਂ ਬਾਅਦ ਤੋਂ ਉਸ ਨੂੰ ਆਈ.ਸੀ.ਸੀ. ਖਿਤਾਬ ਦੀ ਭਾਲ ਹੈ। ਸਾਲ 1999 ਦੀ ਉਪ ਜੇਤੂ ਟੀਮ ਸਾਲ 1979, 1983, 1987 ਅਤੇ 2011 'ਚ ਸੈਮੀਫਾਈਨਲਿਸਟ ਰਹੀ ਜਦੋਂਕਿ 1996 ਅਤੇ 2015 'ਚ ਉਹ ਕੁਆਰਟਰ ਫਾਈਨਲ ਤਕ ਹੀ ਪਹੁੰਚ ਸਕੀ। ਮੌਜੂਦਾ ਹਾਲਾਤ 'ਚ ਪਾਕਿਸਤਾਨੀ ਟੀਮ ਨੂੰ ਖਿਤਾਬ ਦੇ ਮਜ਼ਬੂਤ ਦਾਅਵੇਦਾਰਾਂ 'ਚ ਗਿਣਿਆ ਨਹੀਂ ਜਾ ਰਿਹਾ ਹੈ ਪਰ ਇਸ ਟੀਮ ਤੋਂ ਵੱਡੇ ਉਲਟਫੇਰ ਦੀ ਉਮੀਦ ਕਰਨਾ ਵੀ ਗਲਤ ਨਹੀਂ ਹੋਵੇਗਾ। ਹਾਲਾਂਕਿ ਹਾਲ ਹੀ 'ਚ ਇੰਗਲੈਂਡ ਦੇ ਹੱਥੋਂ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਨੂੰ 0-4 ਨਾਲ ਇਕਪਾਸੜ ਅੰਦਾਜ਼ 'ਚ ਹਾਰਨ ਦੇ ਬਾਅਦ ਉਸ ਦਾ ਮਨੋਬਲ ਹੋਰ ਡਿੱਗਿਆ ਹੈ ਜਿਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਮੁੱਖ ਚੋਣਕਰਤਾ ਅਤੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਨੇ 15 ਮੈਂਬਰੀ ਵਿਸ਼ਵ ਕੱਪ ਟੀਮ 'ਚ ਕਈ ਵੱਡੇ ਬਦਲਾਅ ਕੀਤੇ ਹਨ। ਪਾਕਿਸਤਾਨੀ ਟੀਮ 'ਚ ਅਨੁਭਵੀ ਬਹਾਵ ਰੀਆਜ਼ ਨੂੰ ਮੌਕਾ ਦਿੱਤਾ ਗਿਆ ਹੈ ਜਿਨ੍ਹਾਂ ਨੇ ਦੋ ਸਾਲਾਂ ਤੋਂ ਵਨ ਡੇ ਕੌਮਾਂਤਰੀ ਮੈਚ ਨਹੀਂ ਖੇਡਿਆ ਹੈ। ਹਾਲਾਂਕਿ ਟੀਮ 'ਚ 10 ਅਜਿਹੇ ਖਿਡਾਰੀ ਵੀ ਹਨ ਜੋ ਪਹਿਲੀ ਵਾਰ ਵਿਸ਼ਵ ਕੱਪ ਟੂਰਨਾਮੈਂਟ 'ਚ ਟੀਮ ਦੀ ਕਿਸਮਤ ਬਦਲਣ ਉਤਰਨਗੇ।
ਸੰਗਾਕਾਰਾ ਨੇ ਵਿਸ਼ਵ ਕੱਪ ਲਈ ਸ਼੍ਰੀਲੰਕਾ ਦੀਆਂ ਤਿਆਰੀਆਂ ਦੀ ਕੀਤੀ ਆਲੋਚਨਾ
NEXT STORY