ਲੰਡਨ— ਆਗਾਮੀ ਆਈ.ਸੀ.ਸੀ. ਵਿਸ਼ਵ ਕੱਪ ਦੀ ਜੇਤੂ ਟੀਮ ਨੂੰ 40 ਲੱਖ ਡਾਲਰ ਮਿਲਣਗੇ ਜੋ ਟੂਰਨਾਮੈਂਟ ਦੇ ਇਤਿਹਾਸ 'ਚ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ। 10 ਟੀਮਾਂ ਦੇ ਟੂਰਨਾਮੈਂਟ ਦੇ ਜੇਤੂ ਨੂੰ ਇਕ ਟਰਾਫੀ ਵੀ ਦਿੱਤੀ ਜਾਵੇਗੀ। ਆਈ.ਸੀ.ਸੀ. ਦੇ ਬਿਆਨ ਦੇ ਮੁਤਾਬਕ ਟੂਰਨਾਮੈਂਟ ਦੀ ਕੁਲ ਇਨਾਮੀ ਰਾਸ਼ੀ ਇਕ ਕਰੋੜ ਡਾਲਰ ਹੋਵੇਗੀ। ਉਪ ਜੇਤੂ ਨੂੰ 20 ਲੱਖ ਡਾਲਰ ਦਿੱਤੇ ਜਾਣਗੇ। ਦੂਜੇ ਪਾਸੇ ਸੈਮੀਫਾਈਨਲ 'ਚ ਹਾਰਨ ਵਾਲੀ ਦੋਹਾਂ ਟੀਮਾਂ ਨੂੰ ਅੱਠ ਲੱਖ ਡਾਲਰ ਮਿਲਣਗੇ। 30 ਮਈ ਤੋਂ ਸ਼ੁਰੂ ਹੋ ਰਿਹਾ ਟੂਰਨਾਮੈਂਟ 11 ਜਗ੍ਹਾ 'ਤੇ ਖੇਡਿਆ ਜਾਵੇਗਾ। ਹਰ ਲੀਗ ਮੈਚ ਲਈ ਵੀ ਇਨਾਮੀ ਰਾਸ਼ੀ ਹੈ।
ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ 2019 ਇਨਾਮੀ ਰਾਸ਼ੀ :
ਜੇਤੂ : 40 ਲੱਖ ਡਾਲਰ
ਉੁਪ ਜੇਤੂ : 20 ਲੱਖ ਡਾਲਰ
ਸੈਮੀਫਾਈਨਲ 'ਚ ਹਾਰਨ ਵਾਲੀ ਟੀਮ : ਅੱਠ-ਅੱਠ ਲੱਖ ਡਾਲਰ ਹਰ ਲੀਗ ਮੈਚ ਦੇ ਜੇਤੂ ਨੂੰ : 40000 ਡਾਲਰ।
ਲੀਗ ਪੜਾਅ ਤੋਂ ਅੱੱਗੇ ਜਾਣ ਵਾਲੀ ਟੀਮ ਨੂੰ : ਇਕ ਲੱਖ ਡਾਲਰ
ਜਾਪਾਨ ਨੇ ਓਲੰਪਿਕ 2020 ਜਗ੍ਹਾਂ ਦੇ ਉਪਰ ਡਰੋਨ ਉਡਾਉਣ 'ਤੇ ਲਗਾਈ ਪਾਬੰਦੀ
NEXT STORY