ਮੁੰਬਈ : ਕ੍ਰਿਕਟ ਵਿਚ ਖਿਡਾਰੀ ਦੇ ਪ੍ਰਦਰਸ਼ਨ ਦੇ ਨਾਲ-ਨਾਲ ਉਸਦੀ ਕਿਸਮਤ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ ਜਿਸਦਾ ਵੱਡਾ ਉਦਾਹਰਣ ਹੈ ਤਾਮਿਲਨਾਡੂ ਦੇ ਆਲਰਾਊਂਡਰ ਵਿਜੇ ਸ਼ੰਕਰ ਜਿਸ ਨੇ ਭਾਰਤ ਲਈ ਡੈਬਿਯੂ ਕਰਨ ਦੇ 3 ਮਹੀਨੇ ਦੇ ਅੰਦਰ ਹੀ ਵਿਸ਼ਵ ਕੱਪ ਵਿਚ ਜਗ੍ਹਾ ਬਣਾ ਲਈ ਹੈ। 28 ਸਾਲਾ ਵਿਜੇ ਸ਼ੰਕਰ ਨੇ ਪਿਛਲੇ ਸਾਲ 6 ਮਾਰਚ ਨੂੰ ਕੋਲੰਬੋ ਵਿਚ ਭਾਰਤ ਲਈ ਆਪਣਾ ਟੀ-20 ਡੈਬਿਯੂ ਕੀਤਾ ਸੀ ਪਰ ਉਸਦਾ ਡੈਬਿਯੂ 2019 ਵਿਚ 28 ਜਨਵਰੀ ਆਸਟਰੇਲੀਆ ਖਿਲਾਫ ਮੈਲਬੋਰਨ ਵਿਖੇ ਹੋਇਆ। ਸ਼ੰਕਰ ਨੇ ਹੁਣ ਤੱਕ 9 ਵਨਡੇ ਵਿਚ ਸਿਰਫ 2 ਵਿਕਟਾਂ ਲਈਆਂ ਹਨ ਅਤੇ 165 ਦੌੜਾਂ ਬਣਾਈਆਂ ਹਨ। ਇਸ ਦੇ ਬਾਵਜੂਦ ਚੋਣਕਾਰਾਂ ਨੇ ਉਸਦੀ ਆਲਰਾਊਂਡ ਸਮਰੱਥਾ 'ਤੇ ਭਰੋਸਾ ਕਰਦਿਆਂ ਉਸ ਨੂੰ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਦਿੱਤੀ ਹੈ।

ਤਾਮਿਲਨਾਡੂ ਦੇ ਇਸ ਖਿਡਾਰੀ ਦਾ ਲਿਸਟ-ਏ ਵਿਚ 67 ਮੈਚਾਂ ਵਿਚ 45 ਵਿਕਟ ਅਤੇ 1613 ਦੌੜਾਂ ਦਾ ਅੰਕੜਾ ਹੈ ਜੋ ਪ੍ਰਭਾਵਸ਼ਾਲੀ ਨਹੀਂ ਕਹਿਆ ਜਾ ਸਕਦਾ ਹੈ ਪਰ ਇਸ ਨੂੰ ਉਸ ਦੀ ਕਿਸਮਤ ਕਿਹਾ ਜਾਵੇ ਕਿ ਆਮ ਪ੍ਰਦਰਸ਼ਨ ਦੇ ਬਾਵਜੂਦ ਉਹ ਪਹਿਲੀ ਵਾਰ ਵਿਸ਼ਵ ਖੇਡਣ ਉਤਰਨਗੇ। ਸ਼ੰਕਰ ਨੇ ਪਿਛਲੇ ਰਣਜੀ ਸੈਸ਼ਮ ਵਿਚ ਕੁਝ ਚੰਗੀਆਂ ਪਾਰੀਆਂ ਖੇਡੀਆਂ ਸੀ ਅਤੇ 111, 82, 91, 103 ਦੇ ਸਕੋਰ ਬਣਾਉਂਦਿਆਂ ਕੁਲ 577 ਦੌੜਾਂ ਬਣਾਈਆਂ ਸੀ। ਇਸ ਆਈ. ਪੀ. ਐੱਲ. ਵਿਚ ਸ਼ੰਕਰ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਵੱਲੋਂ ਖੇਡ ਰਹੇ ਹਨ ਅਤੇ ਉਸ ਨੇ ਹੁਣ ਤੱਕ 40, 35, 9, 16, 5, 26, ਅਤੇ 1 ਦੌੜ ਬਣਾਈ ਹੈ। ਇਸ ਸੈਸ਼ਨ ਵਿਚ ਉਹ ਆਪਣੀ ਟੀਮ ਲਈ ਕੋਈ ਵਿਕਟ ਹਾਸਲ ਨਹੀਂ ਕਰ ਸਕੇ ਹਨ।

IPL 2019 : ਟੀ-20 ਕ੍ਰਿਕਟ ਨੂੰ ਪੰਤ ਜਿਹੇ ਹੋਰ ਖਿਡਾਰੀਆਂ ਦੀ ਜ਼ਰੂਰਤ : ਮੁਨਰੋ
NEXT STORY