ਸੋਪਰਟ ਡੈਸਕ— ਇੰਗਲੈਂਡ ਤੇ ਵੇਲਸ 'ਚ ਖੇਡਿਆ ਜਾ ਰਿਹਾ ਹੈ. ਇਸ ਵਰਲਡ ਕੱਪ ਦਾ ਫ਼ਾਈਨਲ ਮੈਚ 14 ਜੁਲਾਈ ਨੂੰ ਲਾਰਡਸ ਦੇ ਇਤਿਹਾਸਿਕ ਮੈਦਾਨ 'ਤੇ ਖੇਡਿਆ ਜਾਵੇਗਾ। ਇਹ ਵਰਲਡ ਕੱਪ ਹੁਣ ਰੋਮਾਂਚਕ ਹੋ ਗਿਆ ਹੈ। ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਲੀਗ ਸਟੇਜ ਪਹਿਲੇ ਸਥਾਨ 'ਤੇ ਖਤਮ ਕੀਤੀ। ਅੱਜ ਮਹਿੰਦਰ ਸਿੰਘ ਧੋਨੀ ਦਾ ਜਨਮਦਿਨ ਹੈ, ਜਿਸ ਨੂੰ ਲੈ ਕੇ ਰੋਹਿਤ ਸ਼ਰਮਾ ਨੇ ਇਕ ਮਜ਼ੇਦਾਰ ਬਿਆਨ ਦਿੱਤਾ ਹੈ।
ਅੱਜ ਹੈ ਐੱਮ ਐੱਸ ਧੋਨੀ ਦਾ ਜਨਮਦਿਨ
ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਅੱਜ ਜਨਮਦਿਨ ਹੈ। ਅਜਿਹੇ ਦਿਨ ਉਹ 38 ਸਾਲ ਦੇ ਹੋ ਗਏ ਹਨ। ਮੈਚ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ 'ਚ ਜਦੋਂ ਇਕ ਸੰਪਾਦਕ ਨੇ ਧੋਨੀ ਦੇ ਜਨਮਦਿਨ ਦੇ ਬਾਰੇ 'ਚ ਰੋਹਿਤ ਸ਼ਰਮਾ ਤੋਂ ਪੁੱਛਿਆ ਕਿ ਅੱਜ ਉਨ੍ਹਾਂ ਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਤਾਂ ਰੋਹਿਤ ਨੇ ਜਵਾਬ ਦਿੰਦੇ ਹੋਏ ਕਿਹਾ ਕਿ :-
ਹੁਣ ਕੀ ਬੋਲਾ ਯਾਰ ਬਰਥ-ਡੇ 'ਤ ਕੀ ਬੋਲਿਆ ਜਾਂਦਾ ਹੈ ਹੈਪੀ ਬਰਥ-ਡੇ(ਹੱਸਦੇ ਹੋਏ) ਇਹੀ ਤਾਂ ਬੋਲਿਆ ਜਾਂਦਾ ਹੈ। ਕੱਲ ਸਾਡਾ ਟ੍ਰੈਵਲ ਡੇ ਅਜੇ ਪਤਾ ਨਹੀਂ ਹੈ ਕਿ ਅਸੀਂ ਬਰਮਿੰਘਮ ਜਾਣਗੇ ਜਾਂ ਮੇਨਚੇਸਟਰ ਤਾਂ ਉਸ ਸਮੇਂ ਤਾਂ ਬੱਸ 'ਚ ਹੀ ਸ਼ਾਇਦ ਕੇਕ ਕੱਟੇਗਾ। ਫੋਟੋ ਭੇਜਾਗੇਂ ਤੁਹਾਨੂੰ।
ਸ਼ਲਾਘਾ ਜਾਂ ਆਲੋਚਨਾ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ : ਬੁਮਰਾਹ
NEXT STORY