ਸਪੋਰਟਸ ਡੈਸਕ— 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਵਿਸ਼ਵ ਕੱਪ ਦੇ ਦੌਰਾਨ ਹਰ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਉਹ ਵਰਲਡ ਕੱਪ ਟੂਰਨਾਮੈਂਟ 'ਚ ਜਿੱਤ ਦਰਜ ਕਰਕੇ ਵਰਲਡ ਕੱਪ ਟਰਾਫੀ ਚੁੱਕੇ। ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 14 ਜੁਲਾਈ ਨੂੰ ਲੰਡਨ ਦੇ ਇਤਿਹਾਸਕ ਲਾਰਡਸ ਮੈਦਾਨ 'ਤੇ ਖੇਡਿਆ ਜਾਵੇਗਾ, ਪਰ ਹਰੀਕਤ ਇਹ ਹੈ ਕਿ ਜੇਤੂ ਟੀਮ ਨੂੰ ਵਿਸ਼ਵ ਕੱਪ ਦੀ ਅਸਲੀ ਟਰਾਫੀ ਨਹੀਂ ਸਗੋਂ ਉਸ ਦੀ ਨਕਲ ਦਿੱਤੀ ਜਾਂਦੀ ਹੈ।

ਦਰਅਸਲ ਵਿਸ਼ਵ ਕੱਪ ਦੀ ਮੂਲ (ਅਸਲੀ) ਟਰਾਫੀ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਕੋਲ ਰਹਿੰਦੀ ਹੈ। ਸ਼ੁਰੂਆਤੀ ਤਿੰਨ ਵਿਸ਼ਵ ਕੱਪ (1975, 1979, 1983) 'ਚ ਜੇਤੂ ਟੀਮ ਨੂੰ ਇਕ ਤਰ੍ਹਾਂ ਦੀ ਹੀ ਟਰਾਫੀ ਦਿੱਤੀ ਗਈ। ਇਨ੍ਹਾਂ ਤਿੰਨਾਂ ਹੀ ਵਿਸ਼ਵ ਕੱਪ 'ਚ ਟਰਾਫੀ ਦਾ ਡਿਜ਼ਾਈਨ ਨਹੀਂ ਬਦਲਿਆ ਗਿਆ। ਤਿੰਨ ਵਿਸ਼ਵ ਕੱਪ ਦੇ ਬਾਅਦ ਟਰਾਫੀ ਦਾ ਡਿਜ਼ਾਈਨ ਬਦਲਿਆ ਗਿਆ। ਵਿਸ਼ਵ ਕੱਪ ਟਰਾਫੀ ਸੋਨੇ ਅਤੇ ਚਾਂਦੀ ਨਾਲ ਬਣੀ ਹੈ। ਇਕ ਸੋਨੇ ਦੀ ਗੇਂਦ ਤਿੰਨ ਚਾਂਦੀ ਦੇ ਕਾਲਮ ਦੇ ਉਪਰ ਰੱਖੀ ਹੁੰਦੀ ਹੈ। ਇਸ ਟਰਾਫੀ ਦਾ ਵਜ਼ਨ ਕਰੀਬ 11 ਕਿਲੋ ਹੈ। ਟਰਾਫੀ ਦੀ ਉੱਚਾਈ 60 ਸੈਂਟੀਮੀਟਰ ਹੈ। ਟਰਾਫੀ ਦੇ ਬੇਸ 'ਤੇ ਸਾਬਕਾ ਜੇਤੂ ਟੀਮਾਂ ਦੇ ਨਾਂ ਵੀ ਲਿਖੇ ਜਾਂਦੇ ਹਨ।
ਕਬੱਡੀ ਲੀਗ 'ਚ ਖਿਡਾਰੀ ਅਮਰਜੀਤ ਨੇ ਚਮਕਾਇਆ ਆਪਣਾ ਨਾਂ
NEXT STORY