ਢਾਕਾ- ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਅੱਗੇ ਵਧਾਉਣ ਨੂੰ ਕਿਹਾ ਹੈ ਕਿਉਂਕਿ ਬੀ. ਸੀ. ਬੀ. ਨੂੰ ਲੱਗਦਾ ਹੈ ਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਜੋ 8 ਮੈਚ ਰੱਦ ਹੋਏ ਹਨ, ਉਸ ਨੂੰ ਜਲਦੀ ਆਯੋਜਿਤ ਕਰਵਾਉਣਾ ਮੁਸ਼ਕਿਲ ਹੈ। ਬੰਗਲਾਦੇਸ਼ ਨੂੰ ਪਾਕਿਸਤਾਨ ਵਿਰੁੱਧ ਅਪ੍ਰੈਲ 'ਚ ਇਕ ਟੈਸਟ ਮੈਚ, ਜੂਨ 'ਚ ਆਸਟਰੇਲੀਆ ਵਿਰੁੱਧ 2 ਮੈਚਾਂ ਦੀ ਟੈਸਟ ਸੀਰੀਜ਼, ਨਿਊਜ਼ੀਲੈਂਡ ਦੇ ਵਿਰੁੱਧ 2 ਮੈਚਾਂ ਦੀ ਟੈਸਟ ਸੀਰੀਜ਼ ਤੇ ਸ਼੍ਰੀਲੰਕਾ ਵਿਰੁੱਧ ਤਿੰਨ ਮੈਚ ਦੀ ਟੈਸਟ ਸੀਰੀਜ਼ ਖੇਡਣੀ ਸੀ।
ਬੀ. ਸੀ. ਬੀ. ਕ੍ਰਿਕਟ ਸੰਚਾਲਨ ਦੇ ਪ੍ਰਧਾਨ ਅਕਰਮ ਖਾਨ ਨੇ 'ਕ੍ਰਿਕਬਜ਼' ਨੂੰ ਦੱਸਿਆ ਕਿ ਜਦੋਂ ਤੱਕ ਮੌਜੂਦਾ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਨੂੰ ਵਧਾਇਆ ਨਹੀਂ ਜਾਂਦਾ ਹੈ ਤਾਂ ਉਦੋਂ ਤੱਕ ਕੋਈ ਰਸਤਾ ਨਹੀਂ ਹੈ ਕਿ ਅਸੀਂ ਪਹਿਲੇ ਚੱਕਰ ਦੇ ਨਿਰਧਾਰਤ ਸਮਾਂ ਸੀਮਾ 'ਚ ਉਨ੍ਹਾਂ ਅੱਠ ਟੈਸਟ ਮੈਚਾਂ ਨੂੰ ਖੇਡ ਸਕੀਏ। ਉਨ੍ਹਾਂ ਨੇ ਕਿਹਾ ਕਿ ਅਸੀਂ ਅੱਗੇ ਦੇਖ ਰਹੇ ਹਾਂ ਕਿ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਾਲ ਕੀ ਕਰਦੀ ਹੈ ਕਿ ਜਦੋਂ ਤੱਕ ਇਸ 'ਚ ਫੇਰਬਦਲ ਨਹੀਂ ਕੀਤਾ ਜਾਂਦਾ ਹੈ ਉਦੋਂ ਤੱਕ ਰੱਦ ਕੀਤੇ ਗਏ 8 ਟੈਸਟਾਂ ਮੈਚਾਂ ਨੂੰ ਖੇਡਣਾ ਹੀ ਸ਼ਾਇਦ ਹੀ ਕੋਈ ਸੰਭਾਵਨਾ ਹੈ। ਬੀ. ਸੀ. ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਜਾਮੁਦੀਨ ਚੌਧਰੀ ਨੇ ਵੀ ਕਿਹਾ ਕਿ ਜੇਕਰ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦਾ ਆਯੋਜਨ ਤੈਅ ਸਮੇਂ 'ਤੇ ਅਗਲੇ ਸਾਲ ਹੁੰਦਾ ਹੈ ਤਾਂ ਉਨ੍ਹਾਂ ਰੱਦ ਹੋਏ ਟੈਸਟ ਮੈਚਾਂ ਨੂੰ ਦੇਖਦੇ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ। ਵਿਸ਼ਵ ਚੈਂਪੀਅਨਸ਼ਿਪ 'ਚ 12 ਟੈਸਟ ਖੇਡਣ ਵਾਲੇ ਦੇਸ਼ਾਂ 'ਚੋਂ 9 ਸ਼ਾਮਲ ਹਨ, ਜਿਨ੍ਹਾਂ ਨੂੰ ਦੋ ਸਾਲ ਦੇ ਚੱਕਰ 'ਚ ਇਕ ਦੂਜੇ ਦਾ ਸਾਹਮਣਾ ਕਰਨਾ ਹੈ। ਨਿਰਧਾਰਤ ਪ੍ਰੋਗਰਾਮ ਦੇ ਅਨੁਸਾਰ ਸਾਰੇ ਦੇਸ਼ਾਂ ਨੂੰ 6 ਟੈਸਟ ਸੀਰੀਜ਼ ਖੇਡਣੀ ਹੈ।
ਸਮਾਂ ਬੀਤਣ ਦੇ ਨਾਲ ਧੋਨੀ ਬਣਿਆ ਕੈਪਟਨ ਕੂਲ : ਇਰਫਾਨ
NEXT STORY