ਦੁਬਈ (ਭਾਸ਼ਾ)- ਭਾਰਤ ਅਤੇ ਆਸਟਰੇਲੀਆ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੇ ਜੇਤੂ ਨੂੰ ਇਨਾਮੀ ਰਾਸ਼ੀ ਵਜੋਂ 16 ਲੱਖ ਡਾਲਰ ਮਿਲਣਗੇ, ਜਦਕਿ ਉਪ ਜੇਤੂ ਨੂੰ 8 ਲੱਖ ਡਾਲਰ ਦਿੱਤੇ ਜਾਣਗੇ। ਆਈ.ਸੀ.ਸੀ. ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਆਈ.ਸੀ.ਸੀ. ਟੈਸਟ ਚੈਂਪੀਅਨਸ਼ਿਪ ਦਾ ਫਾਈਨਲ 7 ਤੋਂ 11 ਜੂਨ ਤੱਕ ਓਵਲ ਵਿੱਚ ਖੇਡਿਆ ਜਾਵੇਗਾ। ਟੂਰਨਾਮੈਂਟ ਦੀ ਇਨਾਮੀ ਰਾਸ਼ੀ ਓਨੀ ਹੀ ਹੈ ਜਿੰਨੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2019, 21 ਦੀ ਸੀ।
ਇਹ ਵੀ ਪੜ੍ਹੋ: ਅੱਜ ਮੁੰਬਈ ਅਤੇ ਗੁਜਰਾਤ ਵਿਚਾਲੇ ਹੋਵੇਗਾ ਸਖ਼ਤ ਮੁਕਾਬਲਾ, ਦੋਵਾਂ ਟੀਮਾਂ ਲਈ ਇਹ ਹੋਣਗੀਆਂ ਚੁਣੌਤੀਆਂ
ਉਸ ਸਮੇਂ ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਨਿਊਜ਼ੀਲੈਂਡ ਦੀ ਟੀਮ ਨੇ 16 ਲੱਖ ਡਾਲਰ ਦੀ ਇਨਾਮੀ ਰਾਸ਼ੀ ਅਤੇ ਇੱਕ ਚਮਕੀਲਾ ਗੁਰਜ ਜਿੱਤਿਆ ਸੀ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਕੁੱਲ 38 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਿਚੋਂ ਸਾਰੀਆਂ 9 ਟੀਮਾਂ ਨੂੰ ਹਿੱਸਾ ਮਿਲੇਗਾ। ਦੱਖਣੀ ਅਫਰੀਕਾ ਨੂੰ 2021-23 ਵਿਚ ਤੀਜੇ ਸਥਾਨ 'ਤੇ ਰਹਿਣ ਲਈ 450000 ਡਾਲਰ ਮਿਲਣਗੇ। ਚੌਥੇ ਸਥਾਨ 'ਤੇ ਰਹਿਣ ਲਈ ਇੰਗਲੈਂਡ ਨੂੰ 350,000 ਡਾਲਰ ਮਿਲਣਗੇ। ਸ਼੍ਰੀਲੰਕਾ ਨੂੰ ਪੰਜਵੇਂ ਸਥਾਨ 'ਤੇ ਰਹਿਣ ਲਈ 2 ਲੱਖ ਡਾਲਰ ਦਿੱਤੇ ਜਾਣਗੇ। ਬਾਕੀ ਟੀਮਾਂ ਨੂੰ 1-1 ਲੱਖ ਡਾਲਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ: 'ਯੂਨੀਵਰਸ ਬੌਸ' ਨੇ ਦੀਪਕਾ ਪਾਦੁਕੋਣ ਨੂੰ ਲੈ ਕੇ ਜ਼ਾਹਰ ਕੀਤੀ ਇਹ ਖ਼ਾਹਿਸ਼, ਸੁਣਕੇ ਹੈਰਾਨ ਹੋਣਗੇ ਰਣਵੀਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅੱਜ ਮੁੰਬਈ ਅਤੇ ਗੁਜਰਾਤ ਵਿਚਾਲੇ ਹੋਵੇਗਾ ਸਖ਼ਤ ਮੁਕਾਬਲਾ, ਦੋਵਾਂ ਟੀਮਾਂ ਲਈ ਇਹ ਹੋਣਗੀਆਂ ਚੁਣੌਤੀਆਂ
NEXT STORY