ਸਪੋਰਟਸ ਡੈਸਕ : ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਦੀ ਸ਼ੁਰੂਆਤ 4 ਮਾਰਚ ਨੂੰ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਨਾਲ ਹੋਵੇਗੀ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੀ ਮਹਿਲਾ ਟੀਮ ਨੇ ਵੀ ਆਪਣੀ ਟੀਮ ਦੀ ਕਪਤਾਨ ਦੇ ਨਾਂ ਦਾ ਐਲਾਨ ਕਰਕੇ ਹਰਮਨਪ੍ਰੀਤ ਕੌਰ ਨੂੰ ਜ਼ਿੰਮੇਵਾਰੀ ਸੌਂਪੀ ਸੀ। ਦੱਸ ਦੇਈਏ ਕਿ ਨਿਲਾਮੀ ਦੌਰਾਨ ਮੁੰਬਈ ਇੰਡੀਅਨਜ਼ ਦੀ ਫਰੈਂਚਾਈਜ਼ੀ ਨੇ ਹਰਮਨਪ੍ਰੀਤ ਕੌਰ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨ ਲਈ 1 ਕਰੋੜ 80 ਲੱਖ ਰੁਪਏ ਖਰਚ ਕੀਤੇ ਸਨ।
ਜੇਕਰ ਅਸੀਂ ਟੀ-20 ਫਾਰਮੈਟ 'ਚ ਹਰਮਨਪ੍ਰੀਤ ਕੌਰ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਹ ਇਸ ਸਮੇਂ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਨ ਅਤੇ ਬਹੁਤ ਸ਼ਾਨਦਾਰ ਖਿਡਾਰਨ ਵੀ ਹਨ। ਹਰਮਨਪ੍ਰੀਤ ਕੌਰ ਨੇ ਹਾਲ ਹੀ ਵਿੱਚ ਸਮਾਪਤ ਹੋਏ ਮਹਿਲਾ ਟੀ-20 ਵਿਸ਼ਵ ਕੱਪ ਦੌਰਾਨ ਆਪਣਾ 150ਵਾਂ ਅੰਤਰਰਾਸ਼ਟਰੀ ਮੈਚ ਖੇਡਿਆ, ਜਿਸ ਤੋਂ ਬਾਅਦ ਉਹ ਪੁਰਸ਼ ਅਤੇ ਮਹਿਲਾ ਕ੍ਰਿਕਟ ਵਿੱਚ ਵੀ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਖਿਡਾਰਨ ਬਣ ਗਈ।
ਇਹ ਵੀ ਪੜ੍ਹੋ : ਭਾਰਤੀ ਫੁੱਟਬਾਲਰ ਨੂੰ ਇਹ ਗ਼ਲਤੀ ਪਈ ਭਾਰੀ, ਕੀਤਾ ਗਿਆ 4 ਸਾਲ ਲਈ ਮੁਅੱਤਲ, ਲੱਗਾ ਜੁਰਮਾਨਾ
ਹਰਮਨਪ੍ਰੀਤ ਕੌਰ ਨੂੰ ਕਪਤਾਨ ਬਣਾਉਣ ਦੇ ਮੌਕੇ 'ਤੇ ਇਸ ਫਰੈਂਚਾਈਜ਼ੀ ਦੀ ਮਾਲਕ ਨੀਤਾ ਅੰਬਾਨੀ ਨੇ ਕਿਹਾ ਕਿ ਸਾਨੂੰ ਹਰਮਨਪ੍ਰੀਤ ਨੂੰ ਮੁੰਬਈ ਇੰਡੀਅਨਜ਼ ਟੀਮ ਦਾ ਕਪਤਾਨ ਬਣਾ ਕੇ ਬਹੁਤ ਖੁਸ਼ੀ ਹੋ ਰਹੀ ਹੈ। ਰਾਸ਼ਟਰੀ ਟੀਮ ਦੀ ਅਗਵਾਈ ਕਰਦੇ ਹੋਏ ਹਰਮਨਪ੍ਰੀਤ ਕੌਰ ਨੇ ਟੀਮ ਨੂੰ ਕਈ ਰੋਮਾਂਚਕ ਜਿੱਤਾਂ ਦਿਵਾਈਆਂ ਹਨ। ਮੈਨੂੰ ਯਕੀਨ ਹੈ ਕਿ ਸ਼ਾਰਲੋਟ ਅਤੇ ਝੂਲਨ ਦੇ ਸਹਿਯੋਗ ਨਾਲ ਸਾਡੀ ਟੀਮ ਵੀ ਮੈਦਾਨ 'ਚ ਚੰਗਾ ਪ੍ਰਦਰਸ਼ਨ ਕਰੇਗੀ।
WPL 2023 ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਦੀ ਮਹਿਲਾ ਟੀਮ ਦੀ ਗੱਲ ਕਰੀਏ ਤਾਂ ਕਪਤਾਨ ਹਰਮਨਪ੍ਰੀਤ ਕੌਰ ਤੋਂ ਇਲਾਵਾ ਇਸ ਵਿੱਚ ਅਮਨਜੋਤ ਕੌਰ, ਪੂਜਾ ਵਸਤਰਕਾਰ ਅਤੇ ਯਸਤਿਕਾ ਭਾਟੀਆ ਵਰਗੀਆਂ ਮਹੱਤਵਪੂਰਨ ਭਾਰਤੀ ਖਿਡਾਰਨਾਂ ਮੌਜੂਦ ਹਨ। ਇਸ ਤੋਂ ਇਲਾਵਾ ਟੀਮ 'ਚ ਨਤਾਲੀ ਸਿਵਰ ਬ੍ਰੰਟ, ਹੈਲੀ ਮੈਥਿਊਜ਼ ਅਤੇ ਅਮੇਲੀਆ ਕੇਰ ਵਿਦੇਸ਼ੀ ਸਟਾਰਾਂ ਦੇ ਰੂਪ 'ਚ ਮੌਜੂਦ ਹੋਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਏਸ਼ੀਆ ਦੀ ਸਭ ਤੋਂ ਲੰਬੀ ਸਾਈਕਲ ਰੇਸ ਕਸ਼ਮੀਰ ਤੋਂ ਸ਼ੁਰੂ
NEXT STORY