ਡਸੇਲਡੋਰਫ, ਜਰਮਨੀ (ਨਿਕਲੇਸ਼ ਜੈਨ)- ਵਿਸ਼ਵ ਦੇ ਚੋਟੀ ਦੇ 10 ਸੁਪਰ ਗ੍ਰੈਂਡਮਾਸਟਰਾਂ ਵਿਚਾਲੇ ਸ਼ੁਰੂ ਹੋਏ ਡਬਲਯੂਆਰ ਮਾਸਟਰਜ਼ ਸ਼ਤਰੰਜ 'ਚ ਭਾਰਤ ਦੇ ਗ੍ਰੈਂਡਮਾਸਟਰ ਰਮੇਸ਼ਬਾਬੂ ਪ੍ਰਗਿਆਨੰਦਾ ਅਤੇ ਡੀ ਗੁਕੇਸ਼ ਨੇ ਚੌਥੇ ਦੌਰ ਵਿੱਚ ਆਪਣੇ-ਆਪਣੇ ਮੁਕਾਬਲੇ ਡਰਾਅ ਖੇਡੇ। ਸੰਯੁਕਤ ਦੂਸਰੇ ਸਥਾਨ 'ਤੇ ਚਲ ਰਹੇ ਗੁਕੇਸ਼ ਨੇ ਸਫੈਦ ਮੋਹਰਿਆਂ ਨਾਲ ਜਰਮਨੀ ਦੇ ਵਿਨਸੇਂਟ ਕੇਮਰ ਦੇ ਖਿਲਾਫ ਡਰਾਅ ਖੇਡਿਆ, ਜਦੋਂ ਕਿ ਪ੍ਰਗਿਆਨੰਦਾ ਨੇ ਉਜ਼ਬੇਕਿਸਤਾਨ ਦੇ ਅਬਦੁਸਤਰੋਵ ਨੋਦਿਰਬੇਕ ਨਾਲ ਡਰਾਅ ਖੇਡਿਆ।
ਵੈਸੇ, ਰੈਸਟ ਤੋਂ ਇੱਕ ਦਿਨ ਪਹਿਲਾਂ ਹੋਏ ਚੌਥੇ ਰਾਊਂਡ ਵਿੱਚ ਸਾਰੇ ਖਿਡਾਰੀ ਧਿਆਨ ਨਾਲ ਖੇਡਦੇ ਨਜ਼ਰ ਆਏ ਅਤੇ ਇਸੇ ਕਾਰਨ ਜਿੱਤ ਜਾਂ ਹਾਰ ਦੇ ਲਿਹਾਜ਼ ਨਾਲ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਹੋਰ ਮੈਚਾਂ ਵਿੱਚ, ਅਮਰੀਕਾ ਦੇ ਲੇਵੋਨ ਅਰੋਨੀਅਨ ਨੇ ਪੋਲੈਂਡ ਦੇ ਯਾਨ ਡੂਡਾ ਨਾਲ ਡਰਾਅ ਖੇਡਿਆ, ਅਮਰੀਕਾ ਦੇ ਵੇਸਲੇ ਸੋ ਨੇ ਰੂਸ ਦੇ ਯਾਨ ਨੇਪੋਮਨਿਸ਼ੀ ਨਾਲ ਅਤੇ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਰੂਸ ਦੇ ਆਂਦਰੇ ਐਸੀਪੈਂਕੋ ਨਾਲ ਡਰਾਅ ਖੇਡਿਆ। ਰਾਊਂਡ 4 ਤੋਂ ਬਾਅਦ ਲੇਵੋਨ 3 ਅੰਕ, ਗੁਕੇਸ਼ ਅਤੇ ਵੇਸਲੀ 2.5 ਅੰਕ, ਅਨੀਸ਼, ਨੇਪੋਮਨਿਸ਼ੀ, ਅਬਦੁਸਤਰੋਵ ਅਤੇ ਇਸੀਪੈਂਕੋ 2 ਅੰਕ, ਡੂਡਾ ਅਤੇ ਪ੍ਰਗਿਆਨੰਦਾ 1.5 ਅੰਕ ਅਤੇ ਵਿਨਸੇਂਟ 1 ਅੰਕ ਨਾਲ ਖੇਡ ਰਹੇ ਹਨ।
ਤੀਰਅੰਦਾਜ਼ ਦੀਪਿਕਾ ਕੁਮਾਰੀ ਏਸ਼ੀਆਈ ਖੇਡਾਂ, ਵਿਸ਼ਵ ਕੱਪ ਤੇ ਵਿਸ਼ਵ ਚੈਂਪੀਅਨਸ਼ਿਪ ਲਈ ਜਗ੍ਹਾ ਪੱਕੀ ਕਰਨ ਤੋਂ ਖੁੰਝੀ
NEXT STORY