ਡੂਸੇਲਡਫ (ਜਰਮਨੀ), (ਨਿਕਲੇਸ਼ ਜੈਨ)– ਵਿਸ਼ਵ ਦੇ 10 ਬਿਹਤਰੀਨ ਸੁਪਰ ਗ੍ਰੈਂਡ ਮਾਸਟਰਾਂ ਵਿਚਾਲੇ ਚੱਲ ਰਹੇ ਡਬਲਯੂ. ਆਰ. ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਗ੍ਰੈਂਡ ਮਾਸਟਰ ਡੀ. ਗੁਕੇਸ਼ ਨੇ ਸੱਤਵੇਂ ਰਾਊਂਡ ਵਿਚ ਰੂਸ ਦੇ ਆਂਦ੍ਰੇ ਐਸੀਪੇਂਕੋ ਨੂੰ ਹਰਾਉਂਦੇ ਹੋਏ ਸਾਂਝੀ ਬੜ੍ਹਤ ਬਣਾ ਲਈ ਹੈ। ਗੁਕੇਸ਼ ਨੇ ਆਂਦ੍ਰੇ ਨੂੰ ਕਾਲੇ ਮੋਹਰਿਆਂ ਨਾਲ ਬੋਗੋ ਇੰਡੀਅਨ ਓਪਨਿੰਗ ਵਿਚ 36 ਚਾਲਾਂ ਵਿਚ ਹਰਾ ਦਿੱਤਾ।
ਇਹ ਵੀ ਪੜ੍ਹੋ : 2.7 ਬਿਲੀਅਨ ਡਾਲਰ ਦਾ ਭੁਗਤਾਨ ਕਰਕੇ IPL ਮੁਫ਼ਤ ਦਿਖਾਉਣਗੇ ਮੁਕੇਸ਼ ਅੰਬਾਨੀ
ਗੁਕੇਸ਼ ਨੂੰ ਸਾਂਝੀ ਬੜ੍ਹਤ ਵਿਚ ਆਉਣ ਦਾ ਮੌਕਾ ਦਿੱਤਾ ਯੂ. ਐੱਸ. ਏ. ਦੇ ਲੇਵੋਨ ਅਰੋਨੀਅਨ ਨੇ ਕਿਉਂਕਿ ਉਸ ਨੂੰ ਵਿਸ਼ਵ ਨੰਬਰ-2 ਯਾਨ ਨੈਪੋਮਨਿਆਚੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੇ ਰਮੇਸ਼ਬਾਬੂ ਪ੍ਰਗਿਆਨੰਦਾ ਨੇ ਯੂ. ਐੱਸ. ਏ. ਦੇ ਵੇਸਲੀ ਸੋ ਨੂੰ ਡਰਾਅ ਖੇਡਣ ’ਤੇ ਮਜਬੂਰ ਕਰ ਦਿੱਤਾ।
ਹੋਰਨਾਂ ਦੋ ਮੁਕਾਬਲਿਆਂ ਵਿਚ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਜਰਮਨੀ ਦੇ ਵਿਨਸੇਂਟ ਕੇਮਰ ਨਾਲ ਤੇ ਪੋਲੈਂਡ ਦੇ ਯਾਨ ਡੂਡਾ ਨੇ ਉਜਬੇਕਿਸਤਾਨ ਦੇ ਅਬੁਦਸੱਤਾਰੋਵ ਨੋਦਿਰਬੇਕ ਨਾਲ ਬਾਜ਼ੀ ਡਰਾਅ ਖੇਡੀ। ਸੱਤ ਰਾਊਂਡਾਂ ਤੋਂ ਬਾਅਦ ਗੁਕੇਸ਼ ਤੇ ਅਰੋਨੀਅਨ 4.5 ਅੰਕ, ਨੈਪੋਮਨਿਆਚੀ ਤੇ ਵੇਸਲੀ ਸੋ 4 ਅੰਕ ਬਣਾ ਕੇ ਖੇਡ ਰਹੇ ਹਨ।
ਇਹ ਵੀ ਪੜ੍ਹੋ : ਘੱਟ ਦੌੜਾਂ ਬਣਾਉਣ ਲਈ ਸਿਰਫ਼ ਲੋਕੇਸ਼ ਰਾਹੁਲ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ : ਗੰਭੀਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਰਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੁਬਈ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਕੋਕੋ ਗੌਫ ਦਾ ਸਾਹਮਣਾ ਸਵੀਆਤੇਕ ਨਾਲ
NEXT STORY