ਹਿਸਾਰ/ਹਰਿਆਣਾ (ਭਾਸ਼ਾ) : ਰਾਸ਼ਟਰਮੰਡਲ ਖੇਡਾਂ ਅਤੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤ ਚੁੱਕੀ ਪਹਿਲਵਾਨ ਪੂਜਾ ਢਾਂਡਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਆਈ ਹੈ। ਪੂਜਾ ਨੇ 2018 ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਹ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਣ ਵਾਲੀ ਚੌਥੀ ਭਾਰਤੀ ਮਹਿਲਾ ਹੈ। ਉਨ੍ਹਾਂ ਨੇ 2018 ਵਿਚ 57 ਕਿਲੋਗ੍ਰਾਮ ਭਾਰ ਵਰਗ ਵਿਚ ਕਾਂਸੀ ਤਮਗਾ ਜਿੱਤਿਆ ਸੀ।
ਹਿਸਾਰ ਦੀ ਪੂਜਾ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਮੈਂ ਕੋਰੋਨਾ ਪਾਜ਼ੇਟਿਵ ਪਾਈ ਗਈ ਹਾਂ। ਜੋ ਲੋਕ ਮੇਰੇ ਸੰਪਰਕ ਵਿਚ ਆਏ ਹਨ ਉਹ ਜਾਂਚ ਕਰਵਾਉਣ ਅਤੇ ਇਕਾਂਤਵਾਸ ਵਿਚ ਰਹਿਣ। ਮੈਂ ਵੀ ਇਕਾਂਤਵਾਸ ਵਿਚ ਹਾਂ।’ ਉਨ੍ਹਾਂ ਦੇ ਪਿਤਾ ਅਜਮੇਰ ਢਾਂਡਾ ਨੇ ਦੱਸਿਆ ਕਿ ਪੂਜਾ ਦਾ ਇਲਾਜ ਇੱਥੇ ਹਸਪਤਾਲ ਵਿਚ ਚੱਲ ਰਿਹਾ ਹੈ। ਪੂਜਾ ਹਰਿਆਣਾ ਖੇਡ ਵਿਭਾਗ ਵਿਚ ਕੁਸ਼ਤੀ ਕੋਚ ਦੇ ਅਹੁਦੇ ’ਤੇ ਤਾਇਨਾਤ ਹੈ ਅਤੇ ਉਨ੍ਹਾਂ ਦੀ ਨਿਯੁਕਤੀ ਅਜੇ ਹਿਸਾਰ ਦੇ ਮਹਾਬੀਰ ਸਟੇਡੀਅਮ ਵਿਚ ਹੈ।
ਕੋਰੋਨਾ ਤੋਂ ਉੱਭਰੀ ਹਰਮਨਪ੍ਰੀਤ ਕੌਰ, ਟਵੀਟ ਕਰਕੇ ਦਿੱਤੀ ਜਾਣਕਾਰੀ
NEXT STORY