ਨਵੀਂ ਦਿੱਲੀ— ਭਾਰਤ ਦੀ ਪੂਜਾ ਢਾਂਡਾ ਨੇ ਬੁਲਗਾਰੀਆ 'ਚ ਚੱਲ ਰਹੀ ਡੇਨ ਕੋਲੋਵ ਇੰਟਰਨੈਸ਼ਨਲ ਕੁਸ਼ਤੀ ਮੁਕਾਬਲੇ 'ਚ ਸੋਨ ਤਮਗਾ ਜਿੱਤ ਲਿਆ ਹੈ, ਜਦਕਿ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਚਾਂਦੀ ਤਮਗਾ ਹਾਸਲ ਕੀਤਾ। ਜਾਣਕਾਰੀ ਅਨੁਸਾਰ ਪੂਜਾ ਨੇ ਰਾਊਂਡ ਰਾਬਿਨ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇਹ ਸੋਨ ਤਮਗਾ ਜਿੱਤਿਆ। ਪੂਜਾ 59 ਕ੍ਰਿ. ਗ੍ਰਾ ਮਹਿਲਾ ਕੁਸ਼ਤੀ 'ਚ ਸੋਨ ਤਮਗਾ ਜਿੱਤਣ 'ਚ ਕਾਮਯਾਬ ਰਹੀ।
ਭਾਰਤ ਦੀ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਮੌਜੂਦਾ ਵਿਸ਼ਵ ਚੈਂਪੀਅਨਸ਼ਿਪ ਫਿਨਲੈਂਡ ਦੀ ਪੇਤਰਾ ਓਲੀ ਨੂੰ ਹਰਾ ਕੇ ਮਹਿਲਾਵਾਂ ਦੇ 65 ਕ੍ਰਿ. ਗ੍ਰਾ ਵਰਗ ਦੇ ਫਾਈਨਲ 'ਚ ਜਗ੍ਹਾਂ ਬਣਾਈ। ਉਨ੍ਹਾਂ ਨੇ ਓਲੀ ਨੂੰ ਸੈਮੀਫਾਈਨਲ 'ਚ 4-1 ਨਾਲ ਕਰਾਰੀ ਹਾਰ ਦਿੱਤੀ ਪਰ ਸੋਨ ਤਮਗੇ ਦੇ ਮੁਕਾਬਲੇ 'ਚ ਸਾਕਸ਼ੀ ਨੂੰ 3-8 ਨਾਲ ਹਰਾ ਦਾ ਸਾਹਮਣਾ ਕਰਨਾ ਪਿਆ। ਫਾਈਨਲ 'ਚ ਸਵੀਡਨ ਦੀ ਹੇਨਾ ਯੋਹਾਨਸਨ ਨਾਲ ਹੋਏ ਮੁਕਾਬਲੇ 'ਚ ਸਾਕਸ਼ੀ ਨੂੰ ਹਾਰ ਝੱਲਣੀ ਪਈ ਤੇ ਉਸ ਨੂੰ ਚਾਂਦੀ ਦਾ ਤਮਗਾ ਮਿਲਿਆ।
ਰੋਜਰ ਫੇਡਰਰ ਨੇ 100ਵਾਂ ਸਿੰਗਲ ਖਿਤਾਬ ਜਿੱਤਿਆ
NEXT STORY