ਨਵੀਂ ਦਿੱਲੀ– ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਨੇ ਸਪੱਸ਼ਟ ਕੀਤਾ ਹੈ ਕਿ ਉਹ 10 ਮਾਰਚ ਤੋਂ ਸ਼ੁਰੂ ਹੋਣ ਵਾਲੇ ਦੋ ਦਿਨਾਂ ਚੋਣ ਟ੍ਰਾਇਲਾਂ ਵਿਚ ਸਿਰਫ ਉਨ੍ਹਾਂ ਪਹਿਲਵਾਨਾਂ ਨੂੰ ਹਿੱਸਾ ਲੈਣ ਦੀ ਮਨਜ਼ੂਰੀ ਦੇਵੇਗਾ ਜਿਹੜੇ ਆਪਣੇ ਮੂਲ ਰਾਜ ਦੀ ਪ੍ਰਤੀਨਿੱਧਤਾ ਕਰਨਗੇ। ਡਬਲਯੂ. ਐੱਫ. ਆਈ. ਨੇ ਇਸ ਤੋਂ ਇਲਾਵਾ ਪਹਿਲਵਾਨਾਂ ਨੂੰ ਇਕ ਤੋਂ ਵੱਧ ਭਾਰ ਵਰਗਾਂ ’ਚ ਮੁਕਾਬਲੇਬਾਜ਼ੀ ਕਰਨ ਦੀ ਮਨਜ਼ੂਰੀ ਦੇਣ ਦਾ ਵੀ ਫੈਸਲਾ ਕੀਤਾ ਹੈ।
ਡਬਲਯੂ. ਐੱਫ. ਆਈ. ਨੇ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਦਿਆਂ ਲਿਖਿਆ,‘‘ਜੈਪੁਰ ’ਚ ਆਯੋਜਿਤ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੇ ਪਹਿਲਵਾਨ ਤੇ ਰਾਜ ਦੀ ਅਸਲੀਅਤ ਦੀ ਪੁਸ਼ਟੀ ਕਰਨ ਲਈ ਡਬਲਯੂ. ਐੱਫ. ਆਈ. ਦੀ ਲਾਇਸੈਂਸ ਬੁੱਕ, ਜਨਮ ਸਰਟੀਫਿਕੇਟ ਤੇ ਆਧਾਰ ਕਾਰਡ ਨਾਲ ਲੈ ਕੇ ਆਉਣ।
ਸਟੋਕਸ ਨੇ ਧਰਮਸ਼ਾਲਾ ਦੀ ਪਿੱਚ ਨੂੰ ਬੱਲੇਬਾਜ਼ੀ ਦੇ ਅਨੁਕੂਲ ਦੱਸਿਆ
NEXT STORY