ਚੇਨਈ— ਮੇਜ਼ਬਾਨ ਭਾਰਤ, ਖਿਤਾਬ ਦੇ ਮਜ਼ੂਬਤ ਦਾਅਵੇਦਾਰ ਮਿਸਰ ਅਤੇ ਇੰਗਲੈਂਡ ਨੇ ਮੰਗਲਵਾਰ ਨੂੰ ਇੱਥੇ ਡਬਲਿਊ.ਐੱਸ.ਐੱਫ.- ਵਿਸ਼ਵ ਜੂਨੀਅਰ ਪੁਰਸ਼ ਟੀਮ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਇਨ੍ਹਾਂ ਤਿੰਨਾਂ ਟੀਮਾਂ ਨੇ ਆਪੋ-ਆਪਣੇ ਗਰੁੱਪ 'ਚ ਦੋ-ਦੋ ਮੈਚ ਜਿੱਤੇ ਹਨ।
ਮਿਸਰ ਅਤੇ ਇੰਗਲੈਂਡ ਨੂੰ ਜਿੱਤ ਦਰਜ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੋਈ ਜਦਕਿ ਗਰੁੱਪ ਈ 'ਚ ਭਾਰਤ ਨੂੰ ਆਪਣੇ ਦੂਜੇ ਮੈਚ 'ਚ ਸਵਿਟਜ਼ਰਲੈਂਡ ਨੂੰ 2-1 ਹਰਾਉਣ 'ਚ ਸਖਤ ਮਿਹਨਤ ਕਰਨੀ ਪਈ। ਮੈਚ 1-1 ਨਾਲ ਬਰਾਬਰ ਹੋਣ ਦੇ ਬਾਅਦ ਟੀਮ ਦੇ ਚੋਟੀ ਦੇ ਖਿਡਾਰੀ ਯਸ਼ ਫੜਤੇ ਨੇ ਭਾਰਤ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸਾਊਦੀ ਅਰਬ ਨੂੰ ਆਸਾਨੀ ਨਾਲ 3-0 ਨਾਲ ਹਰਾਇਆ ਸੀ। ਇਸ ਮੈਚ 'ਚ ਟੀਮ ਨੇ ਫੜਤੇ ਨੂੰ ਆਰਾਮ ਦਿੱਤਾ ਸੀ। ਸਾਊਦੀ ਅਰਬ ਖਿਲਾਫ ਰਾਹੁਲ ਬੈਠਾ, ਉਤਕਰਸ਼ ਬਹੇਤੀ ਅਤੇ ਵੀਰ ਚੋਟ੍ਰਾਨੀ ਨੇ ਜਿੱਤ ਦਰਜ ਕੀਤੀ।
ਡੋਪ ਕਲੰਕਿਤ ਅਭਿਸ਼ੇਕ ਗੁਪਤਾ ਦੀ ਜਗ੍ਹਾ ਅਕਸ਼ੈ ਵਾਡਕਰ ਇੰਡੀਆ ਰੈੱਡ ਟੀਮ 'ਚ
NEXT STORY