ਲੰਡਨ— ਯਾਰਕਸ਼ਾਇਰ ਦੇ ਲੈੱਗ ਸਪਿਨਰ ਜੋਸ਼ ਪੋਏਸਡੇਨ ਨੂੰ ਟ੍ਰੇਨਿੰਗ ਸੈਸ਼ਨ ਦੌਰਾਨ ਸਿਰ ਵਿਚ ਫ੍ਰੈਕਚਰ ਹੋ ਗਿਆ, ਜਿਸ ਤੋਂ ਬਾਅਦ ਉਹ ਤਕਰੀਬਨ 3 ਮਹੀਨਿਆਂ ਲਈ ਕ੍ਰਿਕਟ ਨਹੀਂ ਖੇਡ ਸਕੇਗਾ। ਹੇਡਿੰਗਲੇ 'ਚ ਟ੍ਰੇਨਿੰਗ ਦੌਰਾਨ ਜੋਸ਼ ਨੂੰ ਟੀਮ ਸਾਥੀ ਦੀ ਗੇਂਦ ਸਿਰ ਦੇ ਇਕ ਹਿੱਸੇ ਵਿਚ ਲੱਗ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਸੀ. ਟੀ. ਸਕੈਨ ਵਿਚ ਸਿਰ ਦੇ ਅੰਦਰੂਨੀ ਹਿੱਸੇ ਵਿਚ ਖੂਨ ਦੇ ਰਿਸਾਅ ਦੀ ਪੁਸ਼ਟੀ ਹੋਈ ਹੈ। ਡਾਕਟਰਾਂ ਨੇ ਉਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਜਤਾਈ ਹੈ ਪਰ ਉਹ ਤਿੰਨ ਮਹੀਨਿਆਂ ਤਕ ਕ੍ਰਿਕਟ ਨਹੀਂ ਖੇਡ ਸਕੇਗਾ।
ਸਮਿਥ ਤੇ ਵਾਰਨਰ ਦੇ ਨਾਲ ਬੇਨਕ੍ਰਾਫਟ ਨੂੰ ਆਸਟਰੇਲੀਆਈ ਟੀਮ 'ਚ ਜਗ੍ਹਾ
NEXT STORY