ਬੈਂਗਲੁਰੂ (ਬਿਊਰੋ)— ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬੱਲੇਬਾਜ਼ ਮਨਦੀਪ ਸਿੰਘ ਨੂੰ ਯੁਵਾ ਰਿਸ਼ਭ ਪੰਤ ਦੇ ਛੱਕੇ ਜੜਨ ਦੇ ਹੁਨਰ 'ਚ ਤਜਰਬੇਕਾਰ ਯੁਵਰਾਜ ਸਿੰਘ ਦੀ ਝਲਕ ਨਜ਼ਰ ਆਉਂਦੀ ਹੈ। ਆਰ.ਸੀ.ਬੀ. ਦੇ ਖਿਲਾਫ ਦਿੱਲੀ ਡੇਅਰਡੇਵਿਲਸ ਦੀ 6 ਵਿਕਟਾਂ ਦੀ ਹਾਰ ਦੇ ਦੌਰਾਨ ਪੰਤ ਨੇ 48 ਗੇਂਦਾਂ 'ਚ 85 ਦੌੜਾਂ ਦੀ ਪਾਰੀ ਖੇਡੀ। ਆਰ.ਸੀ.ਬੀ. ਨੇ ਹਾਲਾਂਕਿ ਏਬੀ ਡਿਵਿਲੀਅਰਸ ਦੀ 39 ਗੇਂਦਾਂ 'ਚ ਅਜੇਤੂ 90 ਦੌੜਾਂ ਦੀ ਪਾਰੀ ਦੀ ਬਦੌਲਤ ਆਸਾਨ ਜਿੱਤ ਦਰਜ ਕੀਤੀ।
ਮਨਦੀਪ ਨੇ ਕਿਹਾ ਕਿ ਰਿਸ਼ਭ ਸ਼ਾਨਦਾਰ ਖਿਡਾਰੀ ਹੈ। ਜਦੋਂ ਅਸੀਂ ਵੱਡੇ ਹੋ ਰਹੇ ਸੀ ਤਦ ਅਸੀਂ ਯੁਵਰਾਜ ਸਿੰਘ ਦੇ ਬਾਰੇ 'ਚ ਗੱਲ ਕਰਦੇ ਸੀ। ਯੁਵੀ ਭਾ ਆਸਾਨੀ ਨਾਲ ਕਿਸੇ ਤੋਂ ਵੀ ਜ਼ਿਆਦਾ ਛੱਕੇ ਜੜਦੇ ਸਨ। ਮੈਨੂੰ ਲਗਦਾ ਹੈ ਕਿ ਮੌਜੂਦਾ ਪੀੜ੍ਹੀ 'ਚ ਪੰਤ ਉਨ੍ਹਾਂ 'ਚੋਂ ਇਕ ਨਾਂ ਹੈ, ਜੋ ਉਸ (ਯੁਵਰਾਜ ਸਿੰਘ) ਦੀ ਤਰ੍ਹਾਂ ਛੱਕੇ ਜੜ ਸਕਦਾ ਹੈ।
ਟੀਮ ਦੇ ਸਾਥੀ ਡਿਵਿਲੀਅਰਸ ਦੇ ਬਾਰੇ ਪੁੱਛਣ 'ਤੇ ਮਨਦੀਪ ਨੇ ਕਿਹਾ ਕਿ ਏ.ਬੀ.ਦੇ ਬਾਰੇ 'ਚ ਮੈਂ ਕੀ ਕਹਿ ਸਕਦਾ ਹਾਂ। ਏ.ਬੀ. ਤਾਂ ਏ.ਬੀ. ਹੈ। ਉਹ ਕੁਝ ਅਜਿਹਾ ਕਰ ਸਕਦਾ ਹੈ ਜੋ ਕੋਈ ਨਹੀਂ ਕਰ ਸਕਦਾ। ਮੈਂ ਖੁਸ਼ਕਿਸਮਤ ਹਾਂ ਕਿ ਉਨ੍ਹਾਂ ਨਾਲ ਖੇਡ ਰਿਹਾ ਹਾਂ ਅਤੇ ਉਨ੍ਹਾਂ ਦੀਆਂ ਸਰਵਸ਼੍ਰੇਸ਼ਠ ਪਾਰੀਆਂ 'ਚੋਂ ਇਕ ਦੇਖੀ। ਮੈਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ।
ਮਨਦੀਪ ਨੇ ਹਾਲਾਂਕਿ ਦੋਹਰਾਇਆ ਕਿ ਆਰ.ਸੀ.ਬੀ. ਸਿਰਫ ਕਪਤਾਨ ਵਿਰਾਟ ਕੋਹਲੀ ਜਾਂ ਡਿਵਿਲੀਅਰਸ 'ਤੇ ਨਿਰਭਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੁਹਾਡੇ ਕੋਲ ਦੁਨੀਆ ਦੇ 2 ਸਰਵਸ਼੍ਰੇਸ਼ਠ ਖਿਡਾਰੀ ਹੁੰਦੇ ਹਨ ਤਾਂ ਸੁਭਾਵਕ ਹੈ ਕਿ ਹੋਰਨਾਂ ਖਿਡਾਰੀਆਂ ਨੂੰ ਹਲਕੇ 'ਚ ਲਿਆ ਜਾਂਦਾ ਹੈ। ਅਸੀਂ ਉਨ੍ਹਾਂ 'ਤੇ ਜ਼ਿਆਦਾ ਨਿਰਭਰ ਨਹੀਂ ਹਾਂ ਪਰ ਦੁਨੀਆ ਦੇ ਸਰਵਸ਼੍ਰੇਸ਼ਠ ਬੱਲੇਬਾਜ਼ ਹੋਣ ਦੇ ਕਾਰਨ ਆਕਰਸ਼ਨ ਉਹੀ ਹੁੰਦੇ ਹਨ ਜੋ ਸੁਭਾਵਕ ਹੈ।
ਟਰੈਂਟ ਬੌਲਟ ਦੇ ਸ਼ਾਨਦਾਰ ਕੈਚ 'ਤੇ ਵਿਰਾਟ ਕੋਹਲੀ ਨੇ ਦਿੱਤਾ ਇਹ ਬਿਆਨ
NEXT STORY