ਲਖਨਊ— ਉੱਤਰ ਪ੍ਰਦੇਸ਼ ਨੂੰ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਦੇ ਕਿਸੇ ਵੀ ਮੈਚ ਦੀ ਮੇਜਬਾਨੀ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਆਈ.ਪੀ.ਐੱਸ. ਵਲੋਂ ਜਾਰੀ ਕਲੇਂਡਰ 'ਚ ਰਾਜ ਦੇ ਕਿਸੇ ਵੀ ਸਟੇਡੀਅਮ ਦਾ ਨਾਂ ਨਹੀਂ ਹੈ। ਕਿਸੇ ਵੀ ਫ੍ਰੈਚਾਇਜ਼ੀ ਦੇ ਗ੍ਰੀਨ ਪਾਰਟ ਅਤੇ ਲਖਨਊ ਦੇ ਨਵੇਂ ਨਿਰਮਿਤ ਇਕਾਨਾ ਸਟੇਡੀਅਮ 'ਚ ਮੈਚ ਕਰਵਾਉਣ 'ਚ ਕੋਈ ਰੂਚੀ ਨਹੀਂ ਦਿਖਾਈ ਹੈ।
ਗ੍ਰੀਨ ਪਾਰਕ 'ਤ ਪਿਛਲੇ ਦੋ ਸਾਲ ਗੁਜਰਾਤ ਦੀ ਟੀਮ ਨੇ ਆਪਣੇ 2-2 ਮੈਚ ਖੇਡੇ। ਪਰ ਉਤਰ ਪ੍ਰਦੇਸ਼ ਕ੍ਰਿਕਟ ਸੰਘ ਦੇ ਪਦਾਧਿਕਾਰੀਆਂ ਦੇ ਮੁਤਾਬਕ ਆਈ.ਪੀ.ਐੱਲ. ਚੇਅਰਮੈਨ ਰਾਜੀਵ ਸ਼ੁਕਲਾ ਨੇ ਆਪਣੇ ਸ਼ਹਿਰ 'ਚ ਮੈਤ ਦੇ ਆਯੋਜਨ ਲਈ ਵਿਅਕਤੀਗਤ ਰੂਚੀ ਦਿਖਾਈ ਸੀ ਅਤੇ ਇਸ ਕਾਰਨ ਕਾਰਨ ਕਾਨਪੁਰ ਨੂੰ ਇਹ ਮੈਚ ਮਿਲੇ। ਪਰ ਕਾਨਪੁਰ 'ਚ ਵਧੀਆ ਹੋਟਲ ਅਤੇ ਹਵਾਈ ਅੱਡੇ ਜਿਹੀਆਂ ਸੁਵਿਧਾਵਾਂ ਦਾ ਅਭਾਵ ਇਸ ਵਾਰ ਆਈ.ਪੀ.ਐੱਲ. ਫ੍ਰੈਚਾਇਜ਼ੀ ਮਾਲਿਕਾਂ ਦੀ ਬੇਰੂਖੀ ਦਾ ਸਭ ਤੋਂ ਵੱਡਾ ਕਾਰਨ ਰਿਹਾ।
ਯੂ.ਪੀ.ਸੀ.ਏ. ਦੇ ਸੀ.ਈ.ਓ. ਲਲਿਤ ਖੰਨਾ ਨੇ ਕਿਹਾ ਕਿ ਕਾਨਪੁਰ ਦੇ ਗ੍ਰੀਨ ਪਾਰਟ ਸਟੇਡੀਅਮ ਨੂੰ ਤਾਂ ਪਹਿਲਾਂ ਹੀ ਇਸ ਵਾਰ ਕਿਸੇ ਵੀ ਫ੍ਰੈਚਾਇਜ਼ੀ ਆਈ.ਪੀ.ਐੱਲ, ਟੀਮ ਨੇ ਲੈਣ 'ਚ ਰੂਚੀ ਨਹੀਂ ਦਿਖਾਈ ਸੀ। ਪਰ ਲਖਨਊ ਤੋਂ ਇਨਾਕਾ ਸਟੇਡੀਅਮ 'ਚ ਦਿੱਲੀ ਦੀ ਟੀਮ ਦੀ ਦਿਲਚਸਪੀ ਸੀ ਅਤੇ ਉਸ ਦੀ ਟੀਮ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਇਨਾਕਾ ਦਾ ਦੌਰਾ ਵੀ ਕੀਤਾ ਸੀ ਪਰ ਪਤਾ ਨਹੀਂ ਬਾਅਦ 'ਚ ਕਿ ਹੋਇਆ ਕਿ ਜਦੋਂ ਆਈ.ਪੀ.ਐੱਲ ਦਾ ਕੈਲੇਂਡਰ ਜਾਰੀ ਹੋਇਆ ਤਾਂ ਉਸ 'ਚ ਲਖਨਊ ਦਾ ਸਟੇਡੀਅਮ ਵੀ ਸ਼ਾਮਲ ਨਹੀਂ ਹੈ।
ਯੂ.ਪੀ.ਸੀ.ਏ. ਦੇ ਸੂਤਰਾਂ ਨੇ ਦੱਸਿਆ ਕਿ ਦਿੱਲੀ ਦੀ ਟੀਮ ਤੋਂ ਇਲਾਵਾ ਦੋ ਸਾਲ ਦੀ ਪਬੰਧੀ ਤੋਂ ਬਾਅਦ ਵਾਪਸ ਰਾਜਸਥਾਨ ਦੀ ਟੀਮ ਨੇ ਵੀ ਮੈਚ ਲਖਨਊ 'ਚ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬੈਂਗਲੁਰੂ ਨੇ ਆਪਣੇ ਘਰੇਲੂ ਮੈਦਾਨ ਜੈਪੁਰ ਨੂੰ ਹੀ ਚੁਣਿਆ।
ਸੂਤਰਾਂ ਨੇ ਕਿਹਾ ਕਿ ਹੁਣ ਵੀ ਯੂ. ਪੀ. ਸੀ. ਏ. ਇਸ ਗੱਲ ਨੂੰ ਲੈ ਕੇ ਆਸਬੰਧ ਹੈ ਕਿ ਜੇਕਰ ਸਮੇਂ 'ਤੇ ਜੈਪੁਰ ਦਾ ਸਵਾਈ ਮਾਨਸਿੰਘ ਸਟੇਡੀਅਮ ਤਿਆਰ ਨਹੀਂ ਹੋ ਸਕਿਆ ਤਾਂ ਸ਼ਾਇਦ ਰਾਜਸਥਾਨ ਦੀ ਟੀਮ ਲਈ ਦੋ ਮੈਚ ਆਖਰੀ ਸਮੇਂ 'ਚ ਲਖਨਊ 'ਚ ਹੋਣਗੇ। ਵੈਸੇ ਇਸ ਦੀ ਸੰਭਾਵਨਾ ਲਗਭਗ ਨਾ ਦੇ ਬਰਾਬਰ ਹੈ।
ਧੋਨੀ ਬਣਨਗੇ 10 ਹਜ਼ਾਰੀ ਅਤੇ ਵਿਰਾਟ ਬਣਾਏਗਾ ਵਿਸ਼ਵ ਰਿਕਾਰਡ
NEXT STORY