ਦੁਬਈ— ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ ਅਗਲੇ ਸਾਲ ਸ਼ੁਰੂ ਹੋਣ ਵਾਲੇ 'ਅਲਟੀਮੇਟ ਕ੍ਰਿਕਟ ਚੈਲੰਜ਼' ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ ਮੌਜੂਦਾ ਤੇ ਸਾਬਕਾ ਖਿਡਾਰੀਆਂ ਦੇ ਵਿਚ ਖਿੱਚ ਦਾ ਕੇਂਦਰ ਹੋਵੇਗਾ। ਪੰਜ ਦਿਨਾਂ ਤਕ ਚੱਲਣ ਵਾਲੇ ਇਸ ਕ੍ਰਿਕਟ ਮੁਕਾਬਲੇ 'ਚ ਯੁਵਰਾਜ ਤੋਂ ਇਲਾਵਾ ਕ੍ਰਿਸ ਗੇਲ, ਸ਼ਾਹਿਦ ਅਫਰੀਦੀ, ਕੇਵਿਨ ਪੀਟਰਸਨ, ਆਂਦਰੇ ਰਸੇਲ ਵਰਗੇ ਖਿਡਾਰੀ ਵੀ ਹਿੱਸਾ ਲੈਣਗੇ। ਇੱਥੇ ਜਾਰੀ ਬਿਆਨ ਦੇ ਅਨੁਸਾਰ ਇਸ ਟੂਰਨਾਮੈਂਟ 'ਚ ਟੀਮ ਦੀ ਜਗ੍ਹਾ ਇਕ ਖਿਡਾਰੀ ਦਾ ਸਾਹਮਣਾ ਦੂਜੇ ਖਿਡਾਰੀ ਨਾਲ ਹੋਵੇਗਾ ਤੇ ਇਸ ਦੇ ਮੈਚ ਇੰਡੌਰ ਖੇਡੇ ਜਾਣਗੇ। ਅਗਲੇ ਸਾਲ 18 ਤੋਂ 23 ਫਰਵਰੀ ਤਕ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਯੁਵਰਾਜ ਤੇ ਗੇਲ ਨੇ ਲਾਂਚ ਕੀਤਾ। ਯੁਵਰਾਜ ਨੇ ਕਿਹਾ ਕਿ ਮੈਂ ਇਸ ਦੇ ਲਈ ਅਭਿਆਸ ਸ਼ੁਰੂ ਕਰਨ ਜਾ ਰਿਹਾ ਹਾਂ।
ਹਰਭਜਨ ਦੀ ਪ੍ਰਧਾਨ ਮੰਤਰੀ ਨੂੰ ਅਪੀਲ- ਸਾਨੂੰ ਉੱਤਰ ਭਾਰਤ ਦੇ ਪ੍ਰਦੂਸ਼ਣ ਤੋਂ ਬਚਾਓ
NEXT STORY