ਨਵੀਂ ਦਿੱਲੀ— ਯੁਵਰਾਜ ਸਿੰਘ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਦੇ ਲਈ ਖਾਸ ਯਾਦਾਂ ਛੱਡੀਆਂ ਸਨ ਜਦੋਂ ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ ਡਰਬਨ 'ਚ ਬੱਲੇਬਾਜ਼ੀ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਨੇ ਉਸ ਦੌਰਾਨ ਬਹੁਤ ਹੀ ਹਮਲਾਵਰ ਬੱਲੇਬਾਜ਼ੀ ਕੀਤੀ ਸੀ। ਉਸ ਨੇ 16 ਗੇਂਦਾਂ 'ਚ 58 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। ਯੁਵੀ ਨੇ ਸਟੁਅਰਟ ਬ੍ਰਾਡ ਦੇ ਇਕ ਓਵਰ 'ਚ 6 ਛੱਕੇ ਜੜੇ ਸਨ। ਯੁਵਰਾਜ ਦੀ ਇਸ ਧਮਾਕੇਦਾਰ ਪਾਰੀ ਨੂੰ ਲੋਕ ਅੱਜ ਤਕ ਯਾਦ ਕਰਦੇ ਹਨ।
ਪੱਲੇਕੇਲੇ 'ਚ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਚਲ ਰਹੇ ਟੈਸਟ ਮੈਚ 'ਚ ਸੈਮ ਕੁਰਨ ਨੇ ਆਪਣੀ ਟੀਮ ਲਈ ਉਸ ਸਮੇਂ ਅਹਿਮ ਭੂਮਿਕਾਅਦਾ ਕੀਤੀ ਜਦੋਂ ਟੀਮ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਸ਼੍ਰੀਲੰਕਾ ਦੀ ਪਹਿਲੀ ਪਾਰੀ 'ਚ ਕੁੱਲ 336 ਦੌੜਾਂ ਦਾ ਜਵਾਬ ਦਿੰਦੇ ਹੋਏ ਇੰਗਲੈਂਡ ਨੇ ਸ਼੍ਰੀਲੰਕਾ ਦੇ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਦੇ ਸਾਹਮਣੇ ਖ਼ੁਦ ਨੂੰ ਪਰੇਸ਼ਾਨੀ 'ਚ ਪਾਇਆ। ਅਜਿਹੀ ਸਥਿਤੀ 'ਚ ਇੰਗਲੈਂਡ ਦੇ ਬੱਲੇਬਾਜ਼ ਸੈਮ ਕੁਰਨ ਨੇ ਮੋਰਚਾ ਸੰਭਾਲਿਆ ਅਤੇ ਇੰਗਲੈਂਡ ਦੀ ਫਿਰ ਤੋਂ ਮੈਚ 'ਚ ਵਾਪਸੀ ਕਰਾਈ। ਕੁਰਨ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ 64 ਗੇਂਦਾਂ 'ਚ 119 ਦੌੜਾਂ ਬਣਾਕੇ ਇੰਗਲੈਂਡ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਕੁਰਨ ਨੇ ਇਸ ਦੌਰਾਨ 6 ਛੱਕੇ ਜੜੇ। ਇਸ ਨੂੰ ਸੋਸ਼ਲ ਮੀਡੀਆ 'ਤੇ ਹਾਈਲਾਈਟ ਕੀਤਾ ਗਿਆ। ਇਸ ਤੋਂ ਬਾਅਦ ਸਟੁਅਰਟ ਬ੍ਰਾਡ ਦੀਆਂ ਗੇਂਦਾਂ 'ਤੇ ਯੁਵੀ ਵੱਲੋਂ ਚਾੜੇ ਕੁੱਟਾਪੇ ਨੂੰ ਯਾਦ ਕਰਦੇ ਹੋਏ ਸਟੁਅਰਟ ਬ੍ਰਾਡ ਖੁਦ ਹੀ ਟਰੋਲ ਹੋ ਗਏ।
ਇੰਗਲੈਂਡ ਕ੍ਰਿਕਟ ਬੋਰਡ ਦੇ ਇੰਸਟਾਗ੍ਰਾਮ ਹੈਂਡਲ ਨੇ ਇਸ 'ਤੇ ਧਿਆਨ ਦਿੰਦੇ ਹੋਏ ਯੁਵਾ ਬੱਲੇਬਾਜ਼ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਵਧਾਈ ਦਿੱਤੀ ਹੈ। ਕੁਰਨ ਨੇ ਜੇਮਸ ਐਂਡਰਸਨ ਦੇ ਨਾਲ 60 ਦੌੜਾਂ ਜੋੜੀਆਂ। ਕੁਰਨ ਨੇ ਇਸ ਦੌਰਾਨ ਸ਼੍ਰੀਲੰਕਾਈ ਗੇਂਦਬਾਜ਼ਾਂ ਦਾ ਰੱਜ ਕੇ ਕੁੱਟਪਾ ਚਾੜਿਆ।
ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਨੇ 2007 ਵਰਲਡ ਕੱਪ ਟੀ-20 'ਚ ਸਟੁਅਰਟ ਬ੍ਰਾਡ ਦੀਆਂ ਗੇਂਦਾਂ ਦਾ ਰੱਜ ਕੇ ਕੁੱਟਾਪਾ ਚਾੜਿਆ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਸਟੁਅਰਟ ਬ੍ਰਾਡ ਦੀਆਂ ਗੇਂਦਾਂ 'ਤੇ 6 ਛੱਕੇ ਮਾਰੇ ਸਨ। ਯੁਵਰਾਜ ਸਿੰਘ ਨੇ 16 ਗੇਂਦਾਂ 'ਚ 58 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। ਯੁਵੀ ਦੇ ਇਕ ਛੱਕੇ ਨੇ ਵਰਲਡ ਟੀ-20 'ਚ ਰਿਕਾਰਡ ਬਣਾਇਆ ਸੀ ਜਦੋਂ ਉਨ੍ਹਾਂ ਦਾ ਇਕ ਛੱਕਾ 119 ਮੀਟਰ ਲੰਬਾ ਗਿਆ ਸੀ।
ਆਸਟ੍ਰੇਲੀਆ ਰਵਾਨਾ ਹੋਈ ਟੀਮ ਇੰਡੀਆ, ਏਅਰਪੋਰਟ 'ਤੇ ਭਿੜੇ ਕੁਣਾਲ-ਮਨੀਸ਼
NEXT STORY