ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਭਰਾ ਜੋਰਾਵਰ 'ਤੇ ਅਦਾਲਤ ਦਾ ਡੰਡਾ ਚੱਲਿਆ ਹੈ। ਦਰਅਸਲ, ਜੋਰਾਵਰ ਦੀ ਪਤਨੀ ਅਕਾਂਕਸ਼ਾ ਸ਼ਰਮਾ ਨੇ ਉਸ 'ਤੇ ਘਰੇਲੂ ਹਿੰਸਾ ਅਤੇ ਦਹੇਜ ਲਈ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੇ ਤਹਿਤ ਜੋਰਾਵਰ ਨੇ 48 ਲੱਖ ਰੁਪਏ ਦੇ ਕੇ ਅਕਾਂਕਸ਼ਾ ਦੇ ਨਾਲ ਸੈਟਲਮੈਂਟ ਕੀਤੀ ਹੈ। ਜੋਰਾਵਰ ਅਤੇ ਅਕਾਂਕਸ਼ਾ ਨੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਵਰੁਣ ਨਾਗਪਾਲ ਦੇ ਸਾਹਮਣੇ ਸਮਝੌਤਾ ਡੀਡ ਪੇਸ਼ ਕੀਤੀ ਹੈ। ਇਸ ਡੀਡ ਵਿਚ ਲਿਖਿਆ ਹੈ ਕਿ ਜੋਰਾਵਰ ਅਕਾਂਕਸ਼ਾ ਨੂੰ ਸਮਝੌਤੇ ਦੇ ਰੂਪ 'ਚ 48 ਲੱਖ ਰੁਪਏ ਦੇ ਰਹੇ ਹਨ।

ਉੱਥੇ ਹੀ ਜੋਰਾਵਰ ਦੀ ਮਾਂ ਸ਼ਬਨਮ ਸਿੰਘ 'ਤੇ ਵੀ ਜੋ ਦੋਸ਼ ਲੱਗੇ ਸੀ ਉਹ ਵੀ ਹੁਣ ਅਕਾਂਕਸ਼ਾ ਦੇ ਬਿਆਨ ਤੋਂ ਬਾਅਦ ਵਾਪਸ ਲੈ ਲਏ ਗਏ ਹਨ। ਅਕਾਂਕਸ਼ਾ ਨੇ ਆਪਣੇ ਪਹਿਲੇ ਦਿੱਤੇ ਗਏ ਬਿਆਨਾ 'ਤੇ ਖੁੱਦ ਖੇਦ ਜਤਾਇਆ ਸੀ। ਉੱਥੇ ਹੀ ਸ਼ਬਨਮ ਸਿੰਘ ਵੱਲੋਂ ਅਕਾਂਕਸ਼ਾ 'ਤੇ 2 ਕਰੋੜ ਦੀ ਮਾਨਹਾਨੀ ਦਾ ਕੇਸ ਹੁਣ ਲੋਕ ਅਦਾਲਤ ਨੂੰ ਰੈਫਰ ਕਰ ਦਿੱਤਾ ਗਿਆ ਹੈ। ਉਮੀਦ ਹੈ ਕਿ ਦੋਵੇਂ ਪੱਖਾਂ ਵਿਚ ਰਾਜੀਨਾਮਾ ਹੋਣ ਦੇ ਬਾਅਦ ਇਸ 'ਤੇ ਵੀ ਫੈਸਲਾ ਆ ਜਾਵੇਗਾ।

ਦੱਸ ਦਈਏ ਕਿ 2014 ਵਿਚ ਜੋਰਾਵਰ ਸਿੰਘ ਅਤੇ ਅਕਾਂਕਸ਼ਾ ਦਾ ਵਿਆਹ ਹੋਇਆ ਸੀ। ਬਾਅਦ ਵਿਚ ਕਿਸੇ ਕਾਰਣਾਂ ਤੋਂ ਦੋਵੇਂ ਵੱਖ ਹੋ ਗਏ ਸੀ। ਉਸ ਤੋਂ ਬਾਅਦ ਮਈ ਸਾਲ 2015 ਵਿਚ ਜੋਰਾਵਰ ਸਿੰਘ ਨੇ ਤਲਾਕ ਲਈ ਕੇਸ ਫਾਈਲ ਕੀਤਾ ਸੀ, ਜਿਸ ਤੋਂ ਬਾਅਦ ਮਾਮਲਾ ਕੋਰਟ ਚਿ ਚੱਲ ਰਿਹਾ ਹੈ।
ਰਾਮਕੁਮਾਰ ਬਿਨਗੈਮਟਨ ਚੈਲੰਜਰ ਦੇ ਪਹਿਲੇ ਦੌਰ 'ਚ ਹਾਰੇ
NEXT STORY