ਨਵੀਂ ਦਿੱਲੀ— ਇਸ ਮਹੀਨੇ ਸ਼ੁਰੂ ਹੋਣ ਵਾਲੀ ਟੀ-10 ਸੀਰੀਜ਼ ਲਈ ਟੀਮਾਂ ਦਾ ਐਲਾਨ ਸ਼ੁਰੂ ਹੋ ਗਿਆ ਹੈ। ਭਾਰਤ ਵੱਲੋਂ ਜ਼ਹੀਰ ਖਾਨ, ਆਰ.ਪੀ. ਸਿੰਘ ਅਤੇ ਪ੍ਰਵੀਨ ਕੁਮਾਰ ਜਿਹੇ ਖਿਡਾਰੀ ਲੀਗ 'ਚ ਹਿੱਸਾ ਲੈ ਰਹੇ ਹਨ। ਟੀ-10 ਆਈ.ਸੀ.ਸੀ. ਦੇ ਐਸੋਸੀਏਟ ਮੈਂਬਰ ਅਮੀਰਾਤ ਕ੍ਰਿਕਟ ਬੋਰਡ ਦਾ ਘਰੇਲੂ ਫ੍ਰੈਂਚਾਈਜ਼ੀ ਟੂਰਨਾਮੈਂਟ ਹੈ। ਟੂਰਨਾਮੈਂਟ 'ਚ ਇਸ ਵਾਰ ਕੁੱਲ 8 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ 'ਚ ਕੇਰਲ ਕਿੰਗਸ, ਪੰਜਾਬ ਲੈਜੰਡਸ, ਮਰਾਠਾ ਅਰੇਬੀਅੰਸ, ਬੰਗਾਲ ਟਾਈਗਰਸ, ਦਿ ਕਰਾਚੀਅਨਸ, ਰਾਜਪੂਤ, ਨਾਰਥਰਨ ਵਾਰੀਅਰਸ ਅਤੇ ਪਖਤੂਨਸ ਸ਼ਾਮਲ ਹਨ। ਇਨ੍ਹਾਂ ਅੱਠ ਟੀਮਾਂ ਵਿਚਾਲੇ 29 ਤੋਂ ਵੱਧ ਮੈਚ ਖੇਡੇ ਜਾਣਗੇ। ਲੀਗ 'ਚ ਲਗਭਗ 80 ਕੌਮਾਂਤਰੀ ਖਿਡਾਰੀ ਹਿੱਸਾ ਲੈ ਰਹੇ ਹਨ।

ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ਾਂ 'ਚ ਸ਼ੁਮਾਰ ਜ਼ਹੀਰ ਖਾਨ ਅਤੇ ਆਰ.ਪੀ. ਸਿੰਘ ਨੇ 21 ਨਵੰਬਰ ਤੋਂ ਸ਼ੁਰੂ ਹੋ ਰਹੀ ਦੂਜੀ ਟੀ-10 ਲੀਗ ਖੇਡਣ ਲਈ ਕਰਾਰ ਕੀਤਾ ਹੈ। ਬੀ.ਸੀ.ਸੀ.ਆਈ. ਆਪਣੇ ਖਿਡਾਰੀਆਂ ਨੂੰ ਕਿਸੇ ਵੀ ਬਾਹਰੀ ਲੀਗ 'ਚ ਖੇਡਣ ਦੀ ਇਜਾਜ਼ਤ ਨਹੀਂ ਦਿੰਦੀ ਹੈ ਪਰ ਰਿਟਾਇਰਡ ਖਿਡਾਰੀਆਂ ਦੇ ਨਾਲ ਉਸ ਦਾ ਕੋਈ ਕਰਾਰ ਨਹੀਂ ਹੈ। ਲਿਹਾਜ਼ਾ ਉਨ੍ਹਾਂ 'ਤੇ ਉਸ ਦਾ ਕੋਈ ਕੰਟਰੋਲ ਨਹੀਂ ਹੈ। ਇਸ ਮਹੀਨੇ ਦੀ 21 ਤਾਰੀਖ ਤੋਂ 2 ਦਸੰਬਰ ਤਕ ਖੇਡੇ ਜਾਣ ਵਾਲੇ ਟੂਰਨਾਮੈਂਟ ਲਈ ਬੰਗਾਲ ਟਾਈਗਰਸ ਨੇ ਜ਼ਹੀਰ ਨੂੰ ਚੁਣਿਆ ਹੈ ਜਦਕਿ ਪੰਜਾਬੀ ਲੀਜੰਡਸ ਨੇ ਪ੍ਰਵੀਨ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਟੂਰਨਾਮੈਂਟ 'ਚ ਅੱਠ ਸਾਬਕਾ ਭਾਰਤੀ ਖਿਡਾਰੀ ਖੇਡਣਗੇ। ਐੱਸ. ਬਦਰੀਨਾਥ ਮਰਾਠਾ ਅਰੇਬੀਅਨਸ ਦੀ ਨੁਮਾਇੰਦਗੀ ਕਰਨਗੇ ਜਦਕਿ ਸਾਬਕਾ ਚੈਂਪੀਅਨ ਕੇਰਲ ਕਿੰਗਸ ਵੱਲੋਂ ਰਿਤਿੰਦਰ ਸਿੰਘ ਸੋਢੀ ਖੇਡਣਗੇ।

ਪਖਤੂਨਸ ਦੀ ਟੀਮ 'ਚ ਆਰ.ਪੀ. ਸਿੰਘ ਹਨ। ਪਿਛਲੇ ਮਹੀਨੇ ਕੌਮਾਂਤਰੀ ਕ੍ਰਿਕਟ ਤੋਂ ਵਿਦਾ ਲੈਣ ਵਾਲੇ ਆਰ.ਪੀ. ਸਿੰਘ ਸਾਊਥ ਅਫਰੀਕਾ 'ਚ 2007 'ਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ 'ਚ ਸੀ। ਉਹ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਦੂਜੇ ਗੇਂਦਬਾਜ਼ ਸਨ। ਰਾਜਪੂਤ ਨੇ ਖਿਡਾਰੀਆਂ ਦੇ ਡਰਾਅ ਨਾਲ ਮੁਨਾਫ ਪਟੇਲ ਨੂੰ ਚੁਣਿਆ ਹੈ।
ਚਾਈਨਾ ਓਪਨ : ਕੀ ਖਤਮ ਹੋਵੇਗਾ ਸਿੰਧੂ ਦਾ ਸਾਲ ਦੇ ਪਹਿਲੇ ਖਿਤਾਬ ਦਾ ਇੰਤਜ਼ਾਰ!
NEXT STORY