ਹਰਾਰੇ- ਪਾਕਿਸਤਾਨ ਨੇ ਮੁਹੰਮਦ ਰਿਜਵਾਨ ਦੀ ਅਜੇਤੂ ਅਰਧ ਸੈਂਕੜਾ ਪਾਰੀ ਦੀ ਬਦੌਲਤ ਬੁੱਧਵਾਰ ਨੂੰ ਇੱਥੇ ਪਹਿਲਾਂ ਟੀ-20 ਅੰਤਰਰਾਸ਼ਟਰੀ ਮੈਚ ’ਚ ਜਿੰਬਾਬਵੇ ਨੂੰ 11 ਦੌੜਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਰਿਜਵਾਨ ਦੇ ਅਜੇਤੂ 82 ਦੌੜਾਂ ਨਾਲ 7 ਵਿਕਟਾਂ ’ਤੇ 149 ਦੌੜਾਂ ਦਾ ਸਕੋਰ ਖੜ੍ਹਾ ਕੀਤਾ, ਜਿਸ ਦੇ ਜਵਾਬ ’ਚ ਜਿੰਬਾਬਵੇ ਦੀ ਟੀਮ ਨੇ 7 ਵਿਕਟਾਂ ’ਤੇ 138 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ-ਰਾਹੁਲ ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼, ਬਣਾਏ ਇਹ ਰਿਕਾਰਡ
ਪਾਕਿਸਤਾਨ ਨੇ ਹਾਲਾਂਕਿ ਕਪਤਾਨ ਬਾਬਰ ਆਜਮ ਦਾ ਵਿਕਟ ਦੂਜੇ ਹੀ ਓਵਰ ’ਚ ਗਵਾ ਦਿੱਤਾ ਸੀ ਅਤੇ ਫਖਰ ਜਮਾਂ ਵੀ 13 ਦੌੜਾਂ ਬਣਾ ਕੇ ਆਊਟ ਹੋ ਗਏ ਸਨ ਪਰ ਰਿਜਵਾਨ ਇਕ ਪਾਸੇ ’ਤੇ ਡਟੇ ਰਹੇ ਅਤੇ ਟੀਮ ਨੂੰ ਚੰਗਾ ਸਕੋਰ ਬਣਾਉਣ ’ਚ ਮਦਦ ਕੀਤੀ। ਰਿਜਵਾਨ ਨੇ 61 ਗੇਂਦਾਂ ਦਾ ਸਾਹਮਣਾ ਕਰਦੇ ਹੋਏ 10 ਚੌਕੇ ਤੇ ਇਕ ਛੱਕਾ ਲਗਾਇਆ। ਜਿੰਬਾਬਵੇ ਦੀ ਟੀਮ 150 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਤੇ ਉਸਨੇ ਤੀਜੇ ਹੀ ਓਵਰ 'ਚ 3 ਵਿਕਟ ਗੁਆ ਦਿੱਤੇ। ਇਸ ਤੋਂ ਬਾਅਦ ਕੋਈ ਵੱਡੀ ਸਾਂਝੇਦਾਰੀ ਨਹੀਂ ਬਣ ਸਕੀ। ਟੀਮ ਦੇ ਲਈ ਕ੍ਰੇਗ ਇਰਵਿਨ ਨੇ ਸਭ ਤੋਂ ਜ਼ਿਆਦਾ 34 ਦੌੜਾਂ ਬਣਾਈਆਂ ਤੇ ਲਯੂਕ ਜੋਂਗਵੇ ਨੇ ਆਖਰ 'ਚ ਅਜੇਤੂ 30 ਦੌੜਾਂ ਦੀ ਪਾਰੀ ਖੇਡੀ, ਜਿਨ੍ਹਾਂ ਨੇ ਦੋ ਵਿਕਟ ਵੀ ਹਾਸਲ ਕੀਤੇ ਸਨ। ਪਾਕਿਸਤਾਨ ਦੇ ਲਈ ਉਸਮਾਨ ਕਾਦਿਰ ਨੇ ਤਿੰਨ ਜਦਕਿ ਮੁਹੰਮਦ ਹਸਨੈਨ ਨੇ 2 ਵਿਕਟ ਹਾਸਲ ਕੀਤੇ।
ਇਹ ਖ਼ਬਰ ਪੜ੍ਹੋ - ਧੋਨੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਵਿਕਟਕੀਪਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜਿਹੜੀ ਟੀਮ ਜਿੱਤੀ, ਉਸ ਨੇ ਸ਼ਾਇਦ ਬਿਹਤਰ ਢੰਗ ਨਾਲ ਬਣਾਈ ਰਣਨੀਤੀ : ਧੋਨੀ
NEXT STORY