ਹਰਾਰੇ– ਬੇਨ ਕਰਨ (ਅਜੇਤੂ 118) ਦੇ ਸੈਂਕੜੇ ਤੇ ਕਪਤਾਨ ਕ੍ਰੇਗ ਐਰਵਿਨ (ਅਜੇਤੂ 69) ਦੇ ਅਰਧ ਸੈਂਕੜੇ ਦੀ ਬਦੌਲਤ ਜ਼ਿੰਬਾਬਵੇ ਨੇ ਮੰਗਲਵਾਰ ਨੂੰ ਤੀਜੇ ਵਨ ਡੇ ਮੁਕਾਬਲੇ ਵਿਚ 63 ਗੇਂਦਾਂ ਬਾਕੀ ਰਹਿੰਦਿਆਂ ਆਇਰਲੈਂਡ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਜ਼ਿੰਬਾਬਵੇ ਨੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ।
241 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਲਈ ਬ੍ਰਾਇਨ ਬੇਨੇਟ ਤੇ ਬੇਨ ਕਰਨ ਦੀ ਸਲਾਮੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਪਹਿਲੀ ਵਿਕਟ ਲਈ 124 ਦੌੜਾਂ ਜੋੜੀਆਂ। 20ਵੇਂ ਓਵਰ ਵਿਚ ਗ੍ਰੇਮ ਹਿਊਮ ਨੇ ਬ੍ਰਾਇਨ ਬੇਨੇਟ (48) ਨੂੰ ਆਊਟ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਕਪਤਾਨ ਕ੍ਰੇਗ ਐਰਵਿਨ ਨੇ ਬੇਨ ਕਰਨ ਦੇ ਨਾਲ ਪਾਰੀ ਨੂੰ ਸੰਭਾਲਿਆ । ਬੇਨ ਕਰਨ ਨੇ ਆਪਣੀ 130 ਗੇਂਦਾਂ ਦੀ ਪਾਰੀ ਵਿਚ 14 ਚੌਕੇ ਲਾਏ। ਉੱਥੇ ਹੀ ਕ੍ਰੇਗ ਐਰਵਿਨ ਨੇ 59 ਗੇਂਦਾਂ ਦੀ ਪਾਰੀ ਵਿਚ 5 ਚੌਕੇ ਤੇ 3 ਛੱਕੇ ਲਾਏ। ਜ਼ਿੰਬਾਬਵੇ ਨੇ 39.3 ਓਵਰਾਂ ਵਿਚ 246 ਦੌੜਾਂ ਬਣਾ ਕੇ 9 ਵਿਕਟਾਂ ਨਾਲ ਮੁਕਾਬਲਾ ਤੇ ਸੀਰੀਜ਼ ਜਿੱਤ ਲਈ।
ਇਸ ਤੋਂ ਪਹਿਲਾਂ ਆਇਰਲੈਂਡ ਨੇ ਐਂਡੀ ਬੈਲਬਰਨੀ (64) ਤੇ ਹੈਰੀ ਟੈਕਟਰ (51) ਦੀਆਂ ਪਾਰੀਆਂ ਦੀ ਬਦੌਲਤ 50 ਓਵਰਾਂ ਵਿਚ 6 ਵਿਕਟਾਂ ’ਤੇ 240 ਦੌੜਾਂ ਬਣਾਈਆਂ ਸਨ।
ਕਾਊਂਟੀ ਚੈਂਪੀਅਨਸ਼ਿਪ ’ਚ ਐਸੈਕਸ ਲਈ ਖੇਡੇਗਾ ਸ਼ਾਰਦੁਲ ਠਾਕੁਰ
NEXT STORY